Dera Bassi: ਡੇਰਾਬਸੀ ਬਰਵਾਲਾ ਰੋਡ ਨਾਲ ਲੱਗਦੀ ਭਗਤ ਸਿੰਘ ਕਲੋਨੀ ’ਚੋਂ ਵੱਖ-ਵੱਖ ਘਰਾਂ ਦੇ 7 ਨਾਬਾਲਗ ਬੱਚੇ ਪਿਛਲੇ ਕਈ ਦਿਨਾਂ ਤੋਂ ਲਾਪਤਾ ਸਨ। ਦੱਸ ਦਈਏ ਕਿ ਹੁਣ ਹਾਲ ਹੀ ‘ਚ ਖ਼ਬਰ ਆਈ ਹੈ ਕਿ ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ਵਿਚੋਂ ਪੁਲਿਸ ਨੂੰ 2 ਬੱਚੇ ਦਿੱਲੀ ਤੋਂ ਮਿਲ ਗਏ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਕੀ 5 ਬੱਚਿਆਂ ਦੇ ਮੁੰਬਈ ਵਿਚ ਹੋਣ ਦੀ ਖ਼ਬਰ ਹੈ। ਹੁਣ ਪੁਲਿਸ ਵੱਲੋਂ ਬਾਕੀ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਐਤਵਾਰ ਸਵੇਰੇ ਕਰੀਬ 5 ਵਜੇ ਘਰ ਤੋਂ ਪਾਰਕ ’ਚ ਖੇਡਣ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ। ਐਤਵਾਰ ਛੁੱਟੀ ਹੋਣ ਕਾਰਨ ਬੱਚੇ ਖੇਡ ਰਹੇ ਸਨ, ਜਿਸ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਮਾਪਿਆਂ ਨੂੰ ਬੱਚੇ ਦੀ ਭਾਲ ਕਰਨ ‘ਤੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਦੇ ਇਕ ਦੋਸਤ ਨੂੰ ਪਤਾ ਲੱਗਾ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਹਨ। ਦੱਸ ਦਈਏ ਕਿ 15 ਸਾਲਾ ਦੀਪ ਸਵੇਰੇ ਸੂਰਜ ਤੇ ਅਨਿਲ ਨਾਲ ਥਾਣੇ ਸਾਹਮਣੇ ਪਾਰਕ ‘ਚ ਗਿਆ ਸੀ। ਉਸ ਨੇ ਦੱਸਿਆ ਕਿ ਦੋਵੇਂ ਵਿਅਕਤੀ ਘਰੋਂ ਭੱਜਣ ਦੀ ਗੱਲ ਕਰ ਰਹੇ ਸਨ ਤੇ ਉਸ ਨੂੰ ਆਪਣੇ ਨਾਲ ਆਉਣ ਲਈ ਕਹਿ ਰਹੇ ਸਨ। ਉਹ ਡਰ ਕੇ ਉਨ੍ਹਾਂ ਨਾਲ ਨਹੀਂ ਗਿਆ ਤੇ 2 ਘੰਟੇ ਬਾਅਦ ਪਾਰਕ ਤੋਂ ਘਰ ਪਰਤਿਆ।
ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ, ਸਾਰੇ ਬੱਚੇ ਇਕੱਠੇ ਬਾਹਰ ਗਏ ਸਨ ਤੇ ਹੁਣ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲਾਪਤਾ ਹੋਏ ਸੱਤ ਬੱਚਿਆਂ ’ਚੋਂ ਦੋ ਕੋਲ ਮੋਬਾਈਲ ਹਨ ਪਰ ਸਿਮ ਨਹੀਂ ਹਨ। ਦੋਵੇਂ ਮੋਬਾਈਲ ‘ਚ ਇੰਸਟਾਗ੍ਰਾਮ ਐਪ ਦੀ ਵਰਤੋਂ ਕਰ ਰਹੇ ਹਨ ਤੇ ਗੇਮ ਖੇਡ ਰਹੇ ਹਨ। ਉਸ ਕੋਲ ਆਏ ਲੜਕੇ ਨੇ ਦੱਸਿਆ ਕਿ ਉਸ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਇਕ ਦੋਸਤ ਨੇ ਉਸ ਨੂੰ ਉਸ ਦੀ ਇੰਸਟਾਗ੍ਰਾਮ ਆਈਡੀ ਤੋਂ ਅਨਫਾਲੋ ਕਰ ਦਿੱਤਾ ਸੀ। ਉਹ ਗੇਮ ਖੇਡ ਰਹੇ ਹਨ ਤੇ ਆਨਲਾਈਨ ਵੀ ਹਨ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ