Elections in France: ਫਰਾਂਸੀਸੀ ਸੰਸਦੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਬਹੁਮਤ ਨਾ ਮਿਲਣ ਕਾਰਨ ਤ੍ਰਿਸ਼ੰਕੂ ਪਾਰਲੀਮੈਂਟ ਬਣ ਗਈ ਹੈ। ਹਾਲਾਂਕਿ, ਖੱਬੇਪੱਖੀ ਗਠਜੋੜ ਨਿਊ ਪਾਪੂਲਰ ਫਰੰਟ (ਐਨਐਫਪੀ) ਨੇ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਸੱਜੇ-ਪੱਖੀਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਉੱਥੇ ਹੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਛੇਤੀ ਸੰਸਦੀ ਚੋਣਾਂ ਕਰਵਾਉਣ ਦੀ ਬਾਜੀ ਪੁੱਠੀ ਪੈ ਗਈ। ਕੁੱਲ 577 ਸੀਟਾਂ ‘ਤੇ ਹੋਈਆਂ ਚੋਣਾਂ ‘ਚ ਖੱਬੇਪੱਖੀ ਗਠਜੋੜ ਐਨਐਫਪੀ ਨੂੰ 182 ਸੀਟਾਂ, ਮੈਕਰੋਨ ਦੇ ਕੇਂਦਰਵਾਦੀ ਗਠਜੋੜ ਨੂੰ 168 ਅਤੇ ਮਰੀਨ ਲੇ ਪੇਨ ਗਠਜੋੜ ਨੂੰ 143 ਸੀਟਾਂ ਮਿਲੀਆਂ ਹਨ। ਜਦਕਿ ਬਹੁਮਤ 289 ਦਾ ਅੰਕੜਾ ਲੋੜੀਂਦਾ ਹੈ।
ਵੋਟਾਂ ਦੀ ਗਿਣਤੀ ਵਿੱਚ, ਮੈਕਰੋਨ ਦਾ ਕੇਂਦਰਵਾਦੀ ਗਠਜੋੜ ਦੂਜੇ ਅਤੇ ਮਰੀਨ ਲੇ ਪੇਨ ਦੀ ਸੱਜੇ-ਪੱਖੀ ਪਾਰਟੀ ਨੈਸ਼ਨਲ ਰੈਲੀ ਅਤੇ ਉਸਦੇ ਸਹਿਯੋਗੀ ਤੀਜੇ ਸਥਾਨ ‘ਤੇ ਰਹੇ। ਇਸ ਤੋਂ ਪਹਿਲਾਂ, ਐਗਜ਼ਿਟ ਪੋਲਾਂ ਨੇ ਹੈਰਾਨੀਜਨਕ ਤੌਰ ‘ਤੇ ਖੱਬੇ ਪੱਖੀਆ ਦੀ ਜਗ੍ਹਾ ਸੱਜੇ ਪੱਖ ਲਈ ਬੜ੍ਹਤ ਦੀ ਭਵਿੱਖਬਾਣੀ ਕਰਨ ਤੋਂ ਬਾਅਦ ਪੂਰੇ ਫਰਾਂਸ ਵਿੱਚ ਹਿੰਸਾ ਭੜਕ ਗਈ। ਵੀਡੀਓ ਫੁਟੇਜ ‘ਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੂੰ
ਸੜਕਾਂ ‘ਤੇ ਭੱਜਦੇ ਹੋਏ, ਅੱਗ ਲਗਾ ਰਹੇ ਅਤੇ ਅਸ਼ਾਂਤੀ ਫੈਲਾਉਂਦੇ ਹੋਏ ਦਿਖਾਇਆ ਗਿਆ ਹੈ।
ਸੋਮਵਾਰ ਨੂੰ ਚੋਣ ਨਤੀਜਿਆਂ ਤੋਂ ਬਾਅਦ ਰਾਸ਼ਟਰਪਤੀ ਮੈਕਰੋਨ ਨੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਠੁਕਰਾ ਕੇ ਕਿਹਾ ਕਿ ਦੇਸ਼ ਦੀ ਸਥਿਰਤਾ ਲਈ ਉਨ੍ਹਾਂ ਨੂੰ ਸਥਾਈ ਵਿਵਸਥਾ ਹੋਣ ਤੱਕ ਅਹੁਦੇ ‘ਤੇ ਬਣੇ ਰਹਿਣਾ ਚਾਹੀਦਾ ਹੈ। ਫਰਾਂਸ ਵਿਚ 30 ਜੂਨ ਨੂੰ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਦੱਖਣਪੰਥੀ ਪਾਰਟੀ ਨੈਸ਼ਨਲ ਰੈਲੀ ਅੱਗੇ ਸੀ ਪਰ ਐਤਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਸੋਮਵਾਰ ਨੂੰ ਹੋਈ ਵੋਟਾਂ ਦੀ ਗਿਣਤੀ ਵਿਚ ਜੋ ਤਸਵੀਰ ਸਾਹਮਣੇ ਆਈ ਹੈ, ਉਸਨੇ ਦੇਸ਼ ਵਿਚ ਸਿਆਸੀ ਉਥਲ-ਪੁਥਲ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਆਉਣ ਵਾਲੇ ਦਿਨ ਰਾਸ਼ਟਰਪਤੀ ਮੈਕਰੋਨ ਦਾ ਕਾਰਜਕਾਲ ਅਜੇ ਤਿੰਨ ਸਾਲ ਬਾਕੀ ਹੈ। ਉਨ੍ਹਾਂ ਨੂੰ ਨੀਤੀਆਂ ਲਾਗੂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਹਿੰਦੂਸਥਾਨ ਸਮਾਚਾਰ