Mumbai News: ਮਰੀਨ ਡਰਾਈਵ ‘ਤੇ ਵੀਰਵਾਰ ਨੂੰ ਟੀਮ ਇੰਡੀਆ ਦੇ ਜਿੱਤ ਦੇ ਜਲੂਸ ਦੌਰਾਨ ਮਚੀ ਭਗਦੜ ‘ਚ 11 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਸਾਰਿਆਂ ਦਾ ਜੀਟੀ, ਸੇਂਟ ਜਾਰਜ, ਨਾਇਰ ਅਤੇ ਕਾਮਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ, ਜਿਸਦਾ ਇਲਾਜ ਕਾਮਾ ਹਸਪਤਾਲ ਦੇ ਆਈਸੀਯੂ ਵਿੱਚ ਚੱਲ ਰਿਹਾ ਹੈ।
ਟੀਮ ਇੰਡੀਆ ਦੇ ਵਿਸ਼ਵ ਵਿਜੇਤਾ ਖਿਡਾਰੀ ਵੀਰਵਾਰ ਨੂੰ ਮੁੰਬਈ ਪਹੁੰਚ ਗਏ ਸਨ। ਮੁੰਬਈ ਏਅਰਪੋਰਟ ਤੋਂ ਨਰੀਮਨ ਪੁਆਇੰਟ ਤੱਕ ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਨੇ ਖੁੱਲੀ ਬੱਸ ਵਿੱਚ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਜਿੱਤ ਦਾ ਜਲੂਸ ਕੱਢਿਆ। ਇਸ ਦੌਰਾਨ ਇੱਥੇ ਇਕੱਠੇ ਹੋਏ ਲੱਖਾਂ ਪ੍ਰਸ਼ੰਸਕਾਂ ‘ਚ ਭਗਦੜ ਮੱਚ ਗਈ, ਜਿਸ ਕਾਰਨ 11 ਲੋਕ ਜ਼ਖਮੀ ਹੋ ਗਏ। ਉਤਸ਼ਾਹ ਅਤੇ ਬਰਸਾਤ ਕਾਰਨ ਮਰੀਨ ਡਰਾਈਵ ਚੌਪਾਟੀ ’ਤੇ ਵੱਡੀ ਗਿਣਤੀ ’ਚ ਚੱਪਲਾਂ ਰਹਿ ਗਈਆਂ, ਜਿਨ੍ਹਾਂ ਨੂੰ ਅੱਜ ਸਵੇਰੇ ਸਵੀਪਰਾਂ ਵੱਲੋਂ ਸਾਫ਼ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ