Jalandhar News: ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਜ਼ਿਲਾ ਪਟਿਆਲਾ ਦੀ ਇਕ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਸੰਦੀਪ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ. ਐਸੋਸੀਏਸ਼ਨ ਪਿਛਲੇ ਲੰਬੇ ਸਮੇਂ ਤੋਂ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਅਨਾਮਲੀਆਂ, ਵੈਟਨਰੀ ਇੰਸਪੈਕਟਰ ਕੇਡਰ 582 ਪੋਸਟਾਂ ਜੋ ਜ਼ਿਲਾ ਪ੍ਰੀਸ਼ਦ ਨੇ ਤਕਨੀਕੀ ਅਤੇ ਯੋਗਤਾ ਪੱਖੋਂ ਅਧੂਰੇ ਵੈਟਨਰੀ ਸਰਵਿਸ ਪ੍ਰੋਵਾਈਡਰਾਂ ਨੂੰ ਬਿਨਾ ਕਿਸੇ ਡਿਸਲੋਮੇ ਤੋਂ ਦੇ ਰੱਖੀਆਂ ਹਨ ਉਹ 582 ਵੈਟਨਰੀ ਇੰਸਪੈਕਟਰਾਂ ਦੀਆਂ ਪੋਸਟਾਂ ਬਿਨਾਂ ਕਿਸੇ ਦੇਰੀ ਤੋਂ ਵੈਟਨਰੀ ਇੰਸਪੈਕਟਰ ਕੇਡਰ ਨੂੰ ਵਾਪਿਸ ਕੀਤੀਆਂ ਜਾਣ, ਵੈਟਨਰੀ ਇੰਸਪੈਕਟਰ ਦੀ ਐਡਹਾਕ ਤੌਰ ਤੇ ਕੀਤੀ ਸਰਵਿਸ ਨੂੰ ਰੈਗੂਲਰ ਮੰਨਣ, ਸੀਨੀਅਰ ਵੈਟਨਰੀ ਇੰਸਪੈਕਟਰ ਦੀ ਪੋਸਟ ਨੂੰ ਪਲੇਸਮੈਟ ਤੋਂ ਤਰੱਕੀ ਵਿੱਚ ਤਬਦੀਲ ਕੀਤਾ ਜਾਵੇ ,ਵੈਟਨਰੀ ਇੰਸਪੈਕਟਰ ਕੇਡਰ ਦੀ ਰਜਿਸਟਰੇਸ਼ਨ ਕੀਤੀ ਜਾਵੇ।
ਜਿਲਾ ਵੈਟਨਰੀ ਇੰਸਪੈਕਟਰ ਦੀ ਪੋਸਟ ਨੂੰ ਵੈਟਨਰੀ ਪੋਲੀਕਲੀਨਿਕ ਤੋਂ ਸਿਫਟ ਕਰਕੇ ਪੰਜਾਬ ਭਰ ਦੇ ਡਿਪਟੀ ਡਾਇਰੈਕਟਰਾਂ ਦੇ ਦਫ਼ਤਰ ਵਿੱਚ ਤੈਨਾਤੀ ਕੀਤੀ ਜਾਵੇ ਅਤੇ ਉਹਨਾਂ ਨੂੰ ਪਹਿਲਾ ਮਿਲਦਾ ਗਰੇਡ ਪੇਅ 4800 ਲਾਗੂ ਕੀਤਾ ਜਾਵੇ ਸੰਦੀਪ ਚੌਧਰੀ ਅਤੇ ਰਾਜੀਵ ਮਲਹੋਤਰਾ ਨੇ ਮੰਗ ਕੀਤੀ ਕਿ ਵੈਟਨਰੀ ਇੰਸਪੈਕਟਰਾਂ ਦੀਆਂ ਸੈਕਸ਼ਨ ਅਸਾਮੀਆਂ ਤੇ 50 % ਵੈਟਨਰੀ ਇੰਸਪੈਕਟਰਾਂ ਨੂੰ ਪਹਿਲਾ ਮਿਲ ਰਹੇ 4200 ਗਰੇਡ ਪੇਅ ਨੂੰ ਲਾਗੂ ਕੀਤਾ ਜਾਵੇ ਨਵ ਨਿਯੁਕਤ ਵੈਟਰਨਰੀ ਇੰਸਪੈਕਟਰਾਂ ਨੂੰ ਕੇਂਦਰ ਸਰਕਾਰ ਦੇ ਪੇਅ ਕਮਿਸ਼ਨ ਨਾਲੋਂ ਅਲੱਗ ਕਰਕੇ ਉਹਨਾ ਪੰਜਾਬ ਸਰਕਾਰ ਵੱਲੋਂ ਵੈਟਨਰੀ ਇੰਸਪੈਕਟਰਾਂ ਨੂੰ ਦਿਤਾ ਜਾਂਦਾ ਪੇਅ ਸਕੇਲ ਦਿਤਾ ਜਾਵੇ ਅਤੇ ਉਹਨਾਂ ਦੇ ਪਰਖਕਾਲ ਦੇ ਸਮੇਂ ਨੂੰ ਘੱਟ ਕੀਤਾ ਜਾਵੇ।
ਰਾਜੀਵ ਮਲਹੋਤਰਾ ਅਤੇ ਸੰਦੀਪ ਚੌਧਰੀ ਨੇ ਕਿਹਾ ਕਿ ਸਰਕਾਰ ਅਤੇ ਅਫਸਰ ਸ਼ਾਹੀ ਦੇ ਵਤੀਰੇ ਖਿਲਾਫ਼ ਵੈਟਨਰੀ ਇੰਸਪੈਕਟਰਾਂ ਵਿੱਚ ਭਾਰੀ ਰੋਸ਼ ਹੈ ਜਿਸ ਤੋਂ ਤੰਗ ਆ ਕਿ ਉਹ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਬਾਸੀ ਦੀ ਯੋਗ ਅਗਵਾਈ ਹੇਠ 7 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੀ ਜਲੰਧਰ ਵਿਚਲੀ ਰਿਹਾਇਸ਼ ਦਾ ਘਿਰਾਓ ਕਰਕੇ ਜਲੰਧਰ ਦੇ ਲੋਕਾਂ ਦੀ ਕਚਹਿਰੀ ਵਿੱਚ ਪੰਜਾਬ ਸਰਕਾਰ ਦੇ ਝੂਠ ਦਾ ਭਾਡਾਂ ਭੰਨਣਗੇ।
ਹਿੰਦੂਸਥਾਨ ਸਮਾਚਾਰ