UK General Election: ਬ੍ਰਿਟੇਨ ਦੀਆਂ ਆਮ ਚੋਣਾਂ ਦੇ ਹੁਣ ਤੱਕ ਦੇ ਨਤੀਜੇ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਵੱਡੀ ਹਾਰ ਹੋਈ ਹੈ। ਬ੍ਰਿਟੇਨ ਦੇ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਚੋਣ ਹਾਰ ਗਏ ਹਨ।
ਦੱਖਣੀ ਇੰਗਲੈਂਡ ਦੇ ਵੇਲਵਿਨ ਹੈਟਫੀਲਡ ਹਲਕੇ ਤੋਂ ਸ਼ੈਪਸ ਨੂੰ ਲੇਬਰ ਪਾਰਟੀ ਦੇ ਐਂਡਰਿਊ ਲੇਵਿਨ ਨੇ ਹਰਾਇਆ। ਲੇਵਿਨ ਨੂੰ 19,877 ਅਤੇ ਸ਼ੈਪਸ ਨੂੰ 16,078 ਵੋਟਾਂ ਮਿਲੀਆਂ। ਇਸ ਚੋਣ ਵਿੱਚ ਗ੍ਰੀਨ ਪਾਰਟੀ ਦਾ ਖਾਤਾ ਖੁੱਲ੍ਹਿਆ ਹੈ। ਗ੍ਰੀਨ ਪਾਰਟੀ ਦੀ ਕਾਰਲੀ ਡੇਨੀਅਰ ਨੇ ਬ੍ਰਿਸਟਲ ਸੈਂਟਰਲ ਸੀਟ ਜਿੱਤ ਲਈ ਹੈ। ਉਨ੍ਹਾਂ ਨੇ ਲੇਬਰ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ।
ਕੰਜ਼ਰਵੇਟਿਵ ਪਾਰਟੀ ਦੀ ਮੰਤਰੀ ਪੈਨੀ ਮੋਰਡੌਂਟ ਵੀ ਆਪਣੀ ਸੰਸਦੀ ਸੀਟ ਨਹੀਂ ਬਚਾ ਸਕੀ। ਬ੍ਰਿਟੇਨ ਦੇ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਚੋਣ ਹਾਰਨ ਵਾਲੇ ਸਭ ਤੋਂ ਸੀਨੀਅਰ ਕੰਜ਼ਰਵੇਟਿਵ ਕੈਬਨਿਟ ਮੈਂਬਰ ਬਣ ਗਏ ਹਨ।
ਹਿੰਦੂਸਥਾਨ ਸਮਾਚਾਰ