Amritsar: ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਖਲਚੀਆ ਵਲੋਂ ਮੇਨ ਜੀ.ਟੀ.ਰੋਡ ਖਲਚੀਆ ਤੋਂ ਕਰੇਟਾ ਕਾਰ ਨੂੰ ਰੋਕ ਕੇ ’ਚੋਂ ਗਗਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ, ਮਨਦੀਪ ਪੁੱਤਰ ਅਸੋਕ ਮਸ਼ੀਹ ਵਾਸੀਆਨ ਨੂੰ ਕਾਬੂ ਕਰਕੇ ਕਾਰ ਦੀ ਚੈਕਿੰਗ ਕਰਨ ਤੇ 70 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ।
ਜਿਸ ’ਤੇ ਇਨ੍ਹਾਂ ਖਿਲਾਫ਼ ’ਚ ਮੁਕੱਦਮਾ ਨੰਬਰ 76 ਜੁਰਮ 21, 29 ਐਨ. ਡੀ. ਪੀ. ਐਸ. ਐਕਟ ਥਾਣਾ ਖਲਚੀਆ ’ਚ ਦਰਜ ਰਜਿਸਟਰ ਕਰਕੇ ਤਫਤੀਸ ਅਮਲ ’ਚ ਲਿਆਦੀ ਗਈ ਹੈ। ਮੁਲਜ਼ਮਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ।
ਹਿੰਦੂਸਥਾਨ ਸਮਾਚਾਰ