Fazilka Roadways News: ਫਾਜ਼ਿਲਕਾ ਫਿਰੋਜ਼ਪੁਰ ਰੂਟ ਤੇ ਯਾਤਰੀਆਂ ਦੀ ਸਹੂਲਤ ਲਈ ਪਨਬਸ ਫਿਰੋਜ਼ਪੁਰ ਡਿਪੂ ਵੱਲੋਂ ਤਿੰਨ ਹੋਰ ਬੱਸਾਂ ਦੀ ਮੰਗ ਕੀਤੀ ਗਈ ਹੈ । ਜਿਸ ਸਬੰਧੀ ਮੈਨੇਜਿੰਗ ਡਾਇਰੈਕਟਰ ਪਨਬਸ ਵੱਲੋਂ ਉਨਾਂ ਨੂੰ ਇਹ ਤਿੰਨ ਬੱਸਾਂ ਰੂਪਨਗਰ ਤੋਂ ਮੁਹਈਆ ਕਰਵਾਉਣ ਦੀ ਸਹਿਮਤੀ ਦਿੱਤੀ ਗਈ ਹੈ।
ਇਹ ਜਾਣਕਾਰੀ ਡੀਪੂ ਮੈਨੇਜਰ ਪਨਬਸ ਫਿਰੋਜ਼ਪੁਰ ਨੇ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਜਲਦੀ ਹੀ ਬੱਸਾਂ ਮਿਲ ਜਾਣਗੀਆਂ ਤਾਂ ਫਾਜ਼ਿਲਕਾ ਫਿਰੋਜ਼ਪੁਰ ਰੂਟ ਤੇ ਯਾਤਰੀਆਂ ਦੀ ਸਹੂਲਤ ਲਈ ਇਹ ਬੱਸਾਂ ਉਪਲੱਧ ਹੋ ਸਕਣਗੀਆਂ । ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਤੋਂ ਪੱਟੀ ਤੱਕ ਦਾ ਇਹ ਰੂਟ ਪੰਜਾਬ ਰੋਡਵੇਜ਼ ਦਾ ਰੂਟ ਹੈ ਅਤੇ ਇਸਦੀ ਇੱਕ ਪਾਸੇ ਦੀ ਲੰਬਾਈ ਲਗਭਗ 150 ਕਿਲੋਮੀਟਰ ਬਣਦੀ ਹੈ ਅਤੇ ਇਹ ਬੱਸਾਂ ਮਿਲਣ ਨਾਲ ਯਾਤਰੀਆਂ ਨੂੰ ਸਹੂਲਤ ਹੋਵੇਗੀ।
ਹਿੰਦੂਸਥਾਨ ਸਮਾਚਾਰ