Punjab Schools News: ਪੰਜਾਬ ਦੇ ਸਕੂਲ ਖੁੱਲ੍ਹਦਿਆਂ ਹੀ ਸਕੂਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਸਿੱਖਿਆ ਵਿਭਾਗ ਨੇ ਸਖ਼ਤ ਨੋਟਿਸ ਲੈਂਦਿਆਂ ਸਕੂਲ ਪ੍ਰਿੰਸੀਪਲਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਕਈ ਸਕੂਲਾਂ ’ਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਮਾਨਸਿਕ ਜਾਂ ਸਰੀਰਕ ਦੰਡ ਦਿੱਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ ਜਿਸਦੇ ਚੱਲਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਨਿੱਜੀ ਅਤੇ ਏਡਿਡ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਨਿਰਦੇਸ਼ ਦਿੱਤੇ ਹਨ ਕਿ ਸਕੂਲ ’ਚ ਕਿਸੇ ਵੀ ਵਿਦਿਆਰਥੀ ਦੇ ਨਾਲ ਦੁਰਵਿਵਹਾਰ ਜਾਂ ਉਸ ਨੂੰ ਸਰੀਰਿਕ ਦੰਡ ਨਾ ਦਿੱਤਾ ਜਾਵੇ।
ਅਧਿਕਾਰੀ ਨੇ ਕਿਹਾ, ਜੇ ਕੋਈ ਵਿਦਿਆਰਥੀ ਗਲਤੀ ਕਰਦਾ ਹੈ ਤਾਂ ਅਧਿਆਪਕ ਨੂੰ ਉਸ ਦੀ ਮਾਨਸਿਕ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਉਸ ਨਾਲ ਪ੍ਰੇਮ ਪੂਰਨ ਵਿਵਹਾਰ ਕਰਨਾ ਚਾਹੀਦਾ। ਅਧਿਆਪਕਾਂ ਦਾ ਇਹ ਫਰਜ਼ ਹੈ ਕਿ ਉਹ ਵਿਦਿਆਰਥੀ ਨੂੰ ਉਸ ਦੀ ਗਲਤੀ ਤੋਂ ਸਿੱਖਣ ’ਚ ਮੱਦਦ ਕਰਨ ਅਤੇ ਭਵਿੱਖ ’ਚ ਆਪਣੇ ਸੁਭਾਅ ’ਚ ਸੁਧਾਰ ਲਿਆਉਣ ਲਈ ਪ੍ਰੇਰਿਤ ਕਰਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਸਤੰਬਰ ਮਹੀਨੇ ’ਚ ਇਕ ਨਿੱਜੀ ਸਕੂਲ ਦੇ ਟੀਚਰ ਨੇ ਵਿਦਿਆਰਥੀ ਦੀ ਬੜੇ ਹੀ ਬੇਰਹਿਮ ਤਰੀਕੇ ਨਾਲ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਓ ਸਕੂਲ ਦੇ ਹੀ ਕਿਸੇ ਵਿਦਿਆਰਥੀ ਦੇ ਮਾਪਿਆਂ ਨੇ ਬਣਾ ਲਈ ਸੀ। ਬਾਅਦ ਵਿਚ ਜਿਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ