Ludhiana News : ਨਗਰ ਨਿਗਮ ਮੁਲਾਜ਼ਮਾਂ ਨੂੰ ਮਾਨਸੂਨ ਸੀਜ਼ਨ ਦੌਰਾਨ ਛੁੱਟੀ ਨਹੀਂ ਮਿਲੇਗੀ ਤੇ ਸਟੇਸ਼ਨ ਛੱਡਣ ਲਈ ਮਨਜ਼ੂਰੀ ਲੈਣੀ ਹੋਵੇਗੀ। ਸੋਮਵਾਰ ਨੂੰ ਮੇਅਰ ਤੇ ਨਿਗਮ ਕਮਿਸ਼ਨਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੀਂਹ ਦਾ ਮੌਸਮ ਹੋਣ ਤੋਂ ਪਹਿਲਾਂ ਛੋਟੇ-ਵੱਡੇ ਨਾਲਿਆਂ, ਸੀਵਰੇਜ ਤੇ ਰੋਡ ਜਾਲੀਆਂ ਦੀ ਸਫ਼ਾਈ ਦਾ ਕੰਮ ਪੂਰਾ ਕੀਤਾ ਜਾਵੇ।
ਜਿੱਥੇ ਤੱਕ ਬੁੱਢੇ ਨਾਲੇ ਦਾ ਸਵਾਲੇ ਹੈ, ਉਸ ਦੇ ਕਿਨਾਰਿਆਂ ਨੂੰ ਪੱਕਾ ਕਰਨ ਤੋਂ ਇਲਾਵਾ ਸੰਕਟ ਸਥਿਤੀ ਵਿੱਚ ਮਸ਼ੀਨਰੀ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਡਿਸਪੋਲ ਦੀ ਮੋਟਰ ਚੈੱਕ ਕਰਕੇ ਲਾਈਟ ਤੇ ਜਨਰੇਟਰ ਦਾ ਇੰਡਜ਼ਾਮ ਕਰਨ ਦੇ ਹੁਕਮ ਓਐਂਡਐਮ ਸੈੱਲ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਹਨ।
ਹਿੰਦੂਸਥਾਨ ਸਮਾਚਾਰ