Leh Earthquake News: ਲੱਦਾਖ ਦੇ ਲੇਹ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.4 ਮਾਪੀ ਗਈ, ਹਾਲਾਂਕਿ ਇਸ ਭੂਚਾਲ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨਸੀਐੱਸ) ਨੇ ਦੱਸਿਆ ਕਿ ਬੁੱਧਵਾਰ ਨੂੰ ਲੇਹ, ਲੱਦਾਖ ਵਿੱਚ 4.4 ਤੀਬਰਤਾ ਦਾ ਭੂਚਾਲ ਆਇਆ। ਐੱਨਸੀਐੱਸ ਦੇ ਅਨੁਸਾਰ, ਭੂਚਾਲ ਦਾ ਕੇਂਦਰ 36.10 ਉੱਤਰੀ ਅਕਸ਼ਾਂਸ਼, 74.81 ਪੂਰਬ ਲੰਬਕਾਰ ਅਤੇ ਇਹ ਧਰਤੀ ਤੋਂ 150 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਭੂਚਾਲ ਬੁੱਧਵਾਰ ਸਵੇਰੇ 8.12 ਵਜੇ ਆਇਆ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਕੁਝ ਦੇਰ ਤੱਕ ਖੁੱਲੇ ਵਿੱਚ ਹੀ ਰਹੇ। ਇਸ ਭੂਚਾਲ ਕਾਰਨ ਕਿਤੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਹਿੰਦੂਸਥਾਨ ਸਮਾਚਾਰ