Fazilka Factory Fire News: ਫ਼ਾਜ਼ਿਲਕਾ ਦੇ ਫਿਰਨੀ ਰੋਡ ’ਤੇ ਸਥਿਤ ਇਕ ਤੇਲ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਫ਼ੈਕਟਰੀ ਵਿਚ ਸੋ ਰਹੇ ਇਕ ਮੁਲਾਜ਼ਮ ਦੀ ਵਾਲ-ਵਾਲ ਜਾਨ ਬਚੀ। ਫ਼ੈਕਟਰੀ ਦੇ ਨਾਲ ਲੱਗਦੀ ਛੱਤ ’ਤੇ ਛਾਲ ਮਾਰ ਕੇ ਮੁਲਾਜ਼ਮ ਨੇ ਆਪਣੀ ਜਾਨ ਬਚਾਈ।
ਫ਼ਾਇਰ ਬ੍ਰਿਗੇਡ ਵਲੋਂ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਫ਼ਿਰਨੀ ਰੋਡ ’ਤੇ ਇਕ ਖਲ ਬਿਨੌਲਾ ਦੀ ਤੇਲ ਫੈਕਟਰੀ ਹੈ, ਜਿਸ ਵਿਚ ਅੱਜ ਤੜਕਸਾਰ ਕਰੀਬ ਸਾਢੇ ਤਿੰਨ ਵਜੇ ਅੱਗ ਲੱਗ ਗਈ, ਜਿਸ ਦੀ ਸੂਚਨਾ ਫੈਕਟਰੀ ਮਾਲਕ ਅਤੇ ਫ਼ਾਇਰ ਬ੍ਰਿਗੇਡ ਨੂੰ ਦਿੱਤੀ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ। ਅੱਗ ਨਾਲ ਕਿੰਨਾ ਨੁਕਸਾਨ ਹੋਇਆ ਹੈ, ਇਹ ਸੰਬੰਧੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਫ਼ੈਕਟਰੀ ਦਾ ਲੱਖਾ ਰੁਪਏ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਹਿੰਦੂਸਥਾਨ ਸਮਾਚਾਰ