Mumbai: ਫਿਲਮ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਲਈ ਲਾਰੈਂਸ ਬਿਸ਼ਨੋਈ ਗੈਂਗ ਨੇ ਪਾਕਿਸਤਾਨ ਤੋਂ ਏਕੇ-47 ਰਾਈਫਲਾਂ ਮੰਗਵਾਈਆਂ ਸਨ ਅਤੇ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸਦੇ ਨਾਲ ਹੀ ਸਲਮਾਨ ਖਾਨ ਦੇ ਰੋਜ਼ਾਨਾ ਦੇ ਕੰਮਾਂ ‘ਤੇ ਨਜ਼ਰ ਰੱਖਣ ਲਈ ਕਰੀਬ 60 ਤੋਂ 70 ਲੋਕਾਂ ਨੂੰ ਰੱਖਿਆ ਗਿਆ ਸੀ।
ਇਹ ਖੁਲਾਸਾ ਨਵੀਂ ਮੁੰਬਈ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਪੇਸ਼ ਕੀਤੀ ਗਈ 350 ਪੰਨਿਆਂ ਦੀ ਚਾਰਜਸ਼ੀਟ ਤੋਂ ਹੋਇਆ ਹੈ। ਨਵੀਂ ਮੁੰਬਈ ਪੁਲਿਸ ਨੇ ਜਾਸੂਸ ਏਜੰਸੀ ਦੀ ਸੂਚਨਾ, ਮੁਲਜ਼ਮ ਦੇ ਮੋਬਾਈਲ ਫੋਨ, ਉਸਦੀ ਗੱਲਬਾਤ, ਤਕਨੀਕੀ ਜਾਣਕਾਰੀ, ਵਟਸਐਪ ਗਰੁੱਪ, ਟਾਵਰ ਲੋਕੇਸ਼ਨ ਅਤੇ ਆਡੀਓ-ਵੀਡੀਓ ਕਾਲਾਂ ਦੇ ਆਧਾਰ ‘ਤੇ ਸਬੂਤ ਇਕੱਠੇ ਕੀਤੇ ਹਨ। ਉਸਦੇ ਆਧਾਰ ‘ਤੇ 350 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਚਾਰਜਸ਼ੀਟ ‘ਚ ਦੱਸਿਆ ਗਿਆ ਹੈ ਕਿ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਹੈ। ਚਾਰਜਸ਼ੀਟ ਮੁਤਾਬਕ ਬਿਸ਼ਨੋਈ ਗੈਂਗ ਨੇ ਸਲਮਾਨ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਨੂੰ ਵੀ ਮਾਰਨ ਦੀ ਯੋਜਨਾ ਅਗਸਤ 2023 ਤੋਂ ਅਪ੍ਰੈਲ 2024 ਦਰਮਿਆਨ ਬਣਾਈ ਸੀ। ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ‘ਤੇ ਹਮਲਾ ਕਰਨ ਲਈ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਅਤੇ ਪਾਕਿਸਤਾਨ ਤੋਂ ਏਕੇ-47 ਰਾਈਫਲਾਂ ਮੰਗਵਾਈਆਂ ਸਨ।
14 ਅਪ੍ਰੈਲ ਦੀ ਸਵੇਰ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਸਲਮਾਨ ਖਾਨ ਦੀ ਬਾਂਦਰਾ ਸਥਿਤ ਰਿਹਾਇਸ਼ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਗੋਲੀਬਾਰੀ ਕੀਤੀ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਧਨੰਜੈ ਤਾਪਸਿੰਘ ਉਰਫ ਅਜੈ ਕਸ਼ਯਪ (28), ਗੌਤਮ ਵਿਨੋਦ ਭਾਟੀਆ (29), ਵਾਸਪੀ ਮਹਿਮੂਦ ਖਾਨ ਉਰਫ ਚੀਨਾ (36), ਰਿਜ਼ਵਾਨ ਹਸਨ ਉਰਫ ਜਾਵੇਦ ਖਾਨ (25) ਅਤੇ ਦੀਪਕ ਹਵਾਸਿੰਘ ਉਰਫ ਜੌਹਨ ਵਾਲਮੀਕੀ (30) ਸ਼ਾਮਲ ਹਨ।
ਪੁੱਛਗਿੱਛ ਦੌਰਾਨ ਇਨ੍ਹਾਂ ਕਾਰਕੁਨਾਂ ਨੇ ਨਵੀਂ ਮੁੰਬਈ ਪੁਲਿਸ ਨੂੰ ਦੱਸਿਆ ਕਿ ਸਲਮਾਨ ਖਾਨ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਕਰੀਬ 60 ਤੋਂ 70 ਲੋਕ ਸਨ। ਇਹ ਸਾਰੇ ਲੋਕ ਇਸ ਅਪਡੇਟ ਨੂੰ ਇੱਕ ਵਟਸਐਪ ਗਰੁੱਪ ‘ਚ ਸ਼ੇਅਰ ਕਰ ਰਹੇ ਸਨ। ਇਹ 60 ਤੋਂ 70 ਲੋਕ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ, ਪਨਵੇਲ ਫਾਰਮਹਾਊਸ ਅਤੇ ਫਿਲਮ ਸਿਟੀ ‘ਚ ਹਰ ਗਤੀਵਿਧੀ ‘ਤੇ ਨਜ਼ਰ ਰੱਖਦੇ ਸਨ।
ਹਿੰਦੂਸਥਾਨ ਸਮਾਚਾਰ