New Delhi News: ਉੱਤਰੀ ਦਵਾਰਕਾ ਵਿੱਚ ਸੀਆਈਐੱਸਐੱਫ ਦੇ ਇੱਕ ਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਨਜ਼ਦੀਕੀ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਪੀ.ਪ੍ਰਭੂ ਵਜੋਂ ਹੋਈ ਹੈ।
ਪੁਲਿਸ ਨੇ ਪੀ. ਪ੍ਰਭੂ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ। ਇਹ ਤਾਮਿਲ ਭਾਸ਼ਾ ਵਿੱਚ ਲਿਖਿਆ ਗਿਆ ਹੈ। ਪੁਲਿਸ ਨੇ ਨਵੇਂ ਕਾਨੂੰਨ ਇੰਡੀਅਨ ਐਵੀਡੈਂਸ ਕੋਡ (ਬੀਐੱਨਐੱਸਐੱਸ) ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਸੋਮਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਦਵਾਰਕਾ ਮੈਟਰੋ ਸਟੇਸ਼ਨ ‘ਤੇ ਸਥਿਤ ਸੀਆਈਐੱਸਐੱਫ ਬੈਰਕ ਦੇ ਕੋਲ ਇੱਕ ਸੀਆਈਐੱਸਐੱਫ ਜਵਾਨ ਨੇ ਫਾਹਾ ਲੈ ਲਿਆ ਹੈ।
ਹਿੰਦੂਸਥਾਨ ਸਮਾਚਾਰ