West Bengal News: ਪੱਛਮੀ ਬੰਗਾਲ ਵਿੱਚ ਸੱਤਾਧਾਰੀ ਟੀਐਮਸੀ ਵਰਕਰ ਦੁਆਰਾ ਐਤਵਾਰ ਨੂੰ ਇੱਕ ਔਰਤ ਨਾਲ ਸ਼ਰੇਆਮ ਕੁੱਟਮਾਰ ਦੀ ਇੱਕ ਵੀਡੀਓ ਵਾਇਰਲ ਹੋਈ। ਜਿਸ ਤੋਂ ਬਾਅਦ ਟੀਐਮਸੀ ਤੇ ਵਿਰੋਧੀ ਧਿਰ ਭਾਜਪਾ ਅਤੇ ਸੀਪੀਐਮ ਦੇ ਹਮਲੇ ਤੇਜ ਹੋ ਗਏ ਹਨ। ਵੀਡੀਓ ਵਿੱਚ, ਇੱਕ ਟੀਐਮਸੀ ਵਰਕਰ ਨੂੰ ਇੱਕ ਔਰਤ ਅਤੇ ਇੱਕ ਪੂਰਸ਼ ਨੂੰ ਸ਼ਰੇਆਮ ਕਥਿਤ ਵਿਆਹ ਤੋਂ ਬਾਹਰਲੇ ਸਬੰਧਾਂ ਨੂੰ ਲੈ ਕੇ ਸਾਲਸ਼ੀ ਸਭਾ (ਕੰਗਾਰੂ ਕੋਰਟ) ਵਿੱਚ ਕੋੜੇ ਮਾਰਦੇ ਅਤੇ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ।
Sharia Punishment in West Bengal.
— Shashank Shekhar Jha (@shashank_ssj) June 30, 2024
ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਘਟਨਾ ਨੂੰ ਤਾਲਿਬਾਨ ਵੱਲੋਂ ਇਨਸਾਫ਼ ਦਿਵਾਉਣ ਨਾਲ ਜੋੜਦਿਆਂ ਟੀਐਮਸੀ ‘ਤੇ ਤਿੱਖਾ ਹਮਲਾ ਕੀਤਾ।
ਦਸ ਦਇਏ ਕਿ ਇਹ ਘਟਨਾ 28 ਜੂਨ ਨੂੰ ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਚੋਪੜਾ ਬਲਾਕ ਦੇ ਲਖੀਪੁਰ ਗ੍ਰਾਮ ਪੰਚਾਇਤ ਖੇਤਰ ਵਿੱਚ ਵਾਪਰੀ। ਇਸ ਘਟਨਾ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕ ਗੁੱਸੇ ‘ਚ ਹਨ। ਵੀਡੀਓ ਵਿੱਚ, ਲੋਕਾਂ ਦੁਆਰਾ ਘਿਰੇ ਇੱਕ ਇਕੱਠ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਦਿਖਾਈ ਦੇਣ ਵਾਲੇ ਵਿਅਕਤੀ ਦੀ ਪਛਾਣ ਤਾਜੀਮੁਲ ਇਸਲਾਮ ਵਜੋਂ ਹੋਈ ਹੈ। ਇਸਲਾਮ ਖੇਤਰ ਵਿੱਚ ਜੇਸੀਬੀ ਵਜੋਂ ਜਾਣਿਆ ਜਾਂਦਾ ਇੱਕ ਟੀਐਮਸੀ ਵਰਕਰ ਹੈ।
ਚੋਪੜਾ ਵਲੋਂ ਇਕ ਔਰਤ ‘ਤੇ ਜਨਤਕ ਤੌਰ ‘ਤੇ ਹਮਲਾ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਟੀਐੱਮਸੀ ਨੇਤਾ ਸ਼ਾਂਤਨੂ ਸੇਨ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਸਰਕਾਰ ਜਾਂ ਟੀਐਮਸੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕਰਦੇ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ।
ਹਿੰਦੂਸਥਾਨ ਸਮਾਚਾਰ