Jalandhar News: ਅਪਰਾਧਿਕ ਅਨਸਰਾਂ ਵਲੋਂ ਹਥਿਆਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਇਕ ਬੇਮਿਸਾਲ ਕਾਰਵਾਈ ਤਹਿਤ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿਚ 56 ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਉਤੇ ਸ਼ਿਕੰਜਾ ਕੱਸਿਆ ਗਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ 56 ਲਾਇਸੈਂਸਧਾਰੀਆਂ ਵਿਚੋਂ 13 ਖ਼ਿਲਾਫ਼ ਅਸਲਾ ਐਕਟ ਤਹਿਤ 13 ਖ਼ਿਲਾਫ਼ ਕਤਲ ਦੀ ਕੋਸ਼ਿਸ਼, ਛੇ ਐਨ.ਡੀ.ਪੀ.ਐਸ. ਐਕਟ ਤਹਿਤ, ਛੇ ਕਤਲ ਦੇ, ਪੰਜ ਚੋਰੀ ਦੇ ਅਤੇ 13 ਖ਼ਿਲਾਫ਼ ਵੱਖ-ਵੱਖ ਆਈ.ਪੀ.ਸੀ. ਦੀ ਉਲੰਘਣਾ ਤਹਿਤ ਐਫ.ਆਈ.ਆਰ. ਦਰਜ ਹਨ ।
ਹਿੰਦੂਸਥਾਨ ਸਮਾਚਾਰ