New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਵਿੱਤਰ ਅਮਰਨਾਥ ਯਾਤਰਾ ਦੀ ਸ਼ੁਰੂਆਤ ‘ਤੇ ਸਾਰੇ ਤੀਰਥਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਨਾਲ ਉਨ੍ਹਾਂ ਦੇ ਭਗਤਾਂ ’ਚ ਅਥਾਹ ਊਰਜਾ ਦਾ ਸੰਚਾਰ ਹੁੰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਪੋਸਟ ਕੀਤਾ, “ਪਵਿੱਤਰ ਅਮਰਨਾਥ ਯਾਤਰਾ ਦੀ ਸ਼ੁਰੂਆਤ ‘ਤੇ ਸਾਰੇ ਤੀਰਥਯਾਤਰੀਆਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ। ਬਾਬਾ ਬਰਫਾਨੀ ਦੇ ਦਰਸ਼ਨ ਅਤੇ ਵੰਦਨ ਨਾਲ ਜੁੜੀ ਇਹ ਯਾਤਰਾ ਸ਼ਿਵ ਦੇ ਭਗਤਾਂ ਵਿੱਚ ਅਥਾਹ ਊਰਜਾ ਸੰਚਾਰ ਕਰਨ ਵਾਲੀ ਹੁੰਦੀ ਹੈ। ਉਨ੍ਹਾਂ ਦੀ ਕਿਰਪਾ ਨਾਲ ਸਾਰੇ ਸ਼ਰਧਾਲੂਆਂ ਦਾ ਭਲਾ ਹੋਣ, ਇਹੀ ਕਾਮਨਾ ਹੈ। ਜੈ ਬਾਬਾ ਬਰਫਾਨੀ!”
ਜ਼ਿਕਰਯੋਗ ਹੈ ਕਿ 52 ਦਿਨ੍ਹਾਂ ਦੀ ਇਹ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ।
ਹਿੰਦੂਸਥਾਨ ਸਮਾਚਾਰ