Raipur NIA Raid News: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਦੇਰ ਰਾਤ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ’ਚ ਅੱਧੀ ਦਰਜਨ ਥਾਵਾਂ ‘ਤੇ ਛਾਪੇਮਾਰੀ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਨੇ ਮੋਬਾਈਲ ਫੋਨ, ਪ੍ਰਿੰਟਰ, ਨਕਦੀ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਹਨ।
ਅਧਿਕਾਰਤ ਸੂਤਰਾਂ ਮੁਤਾਬਕ ਐਨਆਈਏ ਨੇ ਮਾਓਵਾਦੀਆਂ ਦੀ ਗ੍ਰਿਫਤਾਰੀ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਿਲਸਿਲੇ ‘ਚ ਸ਼ੁੱਕਰਵਾਰ ਰਾਤ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ‘ਚ ਕਈ ਥਾਵਾਂ ‘ਤੇ ਤਲਾਸ਼ੀ ਲਈ। ਇਸ ਦੌਰਾਨ ਕਾਂਕੇਰ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਪਿੰਡਾਂ ਮੁਜਾਲਗੋਂਡੀ, ਕਲਮੁੱਚੇ, ਆਮਾਬੇੜਾ ਅਤੇ ਜਿਵਾਲਮਾਰੀ ‘ਚ ਤਲਾਸ਼ੀ ਲੈ ਕੇ ਕਈ ਮੋਬਾਇਲ ਫੋਨ, ਇਕ ਪ੍ਰਿੰਟਰ ਅਤੇ 39,100 ਰੁਪਏ ਦੀ ਨਕਦੀ ਸਮੇਤ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਨਾਲ ਹੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਹਿੰਦੂਸਥਾਨ ਸਮਾਚਾਰ