UGC-NET Exams News: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ ਰਾਤ ਨੂੰ UGC-NET ਸਮੇਤ ਰੱਦ ਅਤੇ ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ UGC NET-JRF ਹੁਣ 21 ਅਗਸਤ ਤੋਂ 4 ਸਤੰਬਰ ਤੱਕ ਤੱਕ ਕਰਵਾਈ ਜਾਵੇਗੀ। ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਪੂਰੀ ਪ੍ਰੀਖਿਆ ਕੰਪਿਊਟਰ ਆਧਾਰਿਤ ਹੋਵੇਗੀ। ਯਾਨੀ ਕਿ ਪ੍ਰੀਖਿਆ ਆਫਲਾਈਨ ਦੀ ਬਜਾਏ ਆਨਲਾਈਨ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। NTA ਨੇ ਪੇਪਰ ਲੀਕ ਤੋਂ ਬਚਣ ਲਈ ਇਹ ਤਿਆਰੀਆਂ ਕੀਤੀਆਂ ਹਨ।
नेशनल टेस्टिंग एजेंसी (NTA) ने पहले स्थगित की गई परीक्षाओं की नई तिथियों की घोषणा की
NCET 2024 परीक्षा 10 जुलाई को आयोजित की जाएगी
संयुक्त CSIR UGC NET 25-27 जुलाई को आयोजित की जाएगी
UGC NET जून 2024 चक्र 21 अगस्त से 4 सितंबर के बीच आयोजित किया जाएगा pic.twitter.com/oXpEznZKvw
— ANI_HindiNews (@AHindinews) June 28, 2024
ਇਸਦੇ ਨਾਲ ਹੀ ਦੱਸ ਦਈਏ ਕਿ NTA ਦੇ ਨਵੇਂ ਕੈਲੰਡਰ ਦੇ ਅਨੁਸਾਰ, ਸੰਯੁਕਤ CSIR UGC ਪ੍ਰੀਖਿਆ ਹੁਣ 25 ਜੁਲਾਈ ਤੋਂ 27 ਜੁਲਾਈ, 2024 ਤੱਕ ਕਰਵਾਈ ਜਾਵੇਗੀ। ਇਹ ਪ੍ਰੀਖਿਆ ਵੀ ਸਿਰਫ ਆਨਲਾਈਨ ਹੋਵੇਗੀ। ਇਸ ਤੋਂ ਇਲਾਵਾ NCET ਪ੍ਰੀਖਿਆ ਦੀ ਮਿਤੀ ਵੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਹੁਣ 10 ਜੁਲਾਈ ਨੂੰ ਹੋਵੇਗੀ। ਆਲ ਇੰਡੀਆ ਆਯੂਸ਼ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ ਪਹਿਲਾਂ ਵਾਂਗ 6 ਜੁਲਾਈ ਨੂੰ ਲਈ ਜਾਵੇਗੀ।
ਹਿੰਦੂਸਥਾਨ ਸਮਾਚਾਰ