Google Translater: ‘ਗੂਗਲ ਟਰਾਂਸਲੇਟ’ ਨੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਜੋੜਨ ਤੇ ਬਿਹਤਰ ਢੰਗ ਨਾਲ ਸਮਝਣ ਵਿਚ ਮਦਦ ਕਰਨ ਲਈ ਭਾਸ਼ਾ ਦੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਵੱਡਾ ਉਪਰਾਲਾ ਕੀਤਾ ਹੈ। ਗੂਗਲ ਟਰਾਂਸਲੇਟ ਟੂਲ ਵਿਚ ਪੰਜਾਬੀ ਸ਼ਾਹਮੁਖੀ ਸਮੇਤ 100 ਤੋਂ ਵੱਧ ਭਾਸ਼ਾਵਾਂ ਨੂੰ ਸੂਚੀਬੱਧ ਕੀਤਾ ਹੈ, ਜੋਕਿ ਹੁਣ ਤੱਕ ਦਾ ਸਭ ਤੋਂ ਵੱਡਾ ਵਿਸਥਾਰ ਮੰਨਿਆ ਜਾ ਰਿਹਾ ਹੈ। ਗੂਗਲ ਨੇ ਹੁਣ ਆਪਣੇ ਗੂਗਲ ਟ੍ਰਾਂਸਲੇਟ ਟੂਲ ਵਿਚ ਸ਼ਾਹਮੁਖੀ ਲਿੱਪੀ ਨੂੰ ਵੀ ਸ਼ਾਮਲ ਕੀਤਾ ਹੈ। ਜਿਸ ਨਾਲ ਸ਼ਾਹਮੁਖੀ ਨੂੰ ਕਿਸੇ ਵੀ ਹੋਰ ਭਾਸ਼ਾ ਵਿਚ ਪੜ੍ਹਨਾ ਸੌਖਾ ਹੋ ਗਿਆ ਹੈ।
ਗੂਗਲ ਦਾ ਇਹ ਉਪਰਾਲਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਲਈ ਸਭ ਤੋਂ ਅਹਿਮ ਖਬਰ ਹੈ। ਲਹਿੰਦੇ ਪੰਦਾਬ ਵਿਚ ਪੰਜਾਬੀ ਨੂੰ ਪਰਸੋ-ਅਰਬੀ ਲਿੱਪੀ ਵਿਚ ਲਿਖਿਆ ਜਾਂਦਾ ਹੈ ਜਿਸਨੂੰ ਸ਼ਾਹਮੁਖੀ ਕਹਿੰਦੇ ਹਨ। ਪੰਜਾਬੀ ਸ਼ਾਹਮੁਖੀ ਦਾ ਸ਼ਾਮਲ ਹੋਣਾ ਗੂਗਲ ਟ੍ਰਾਂਸਲੇਟਰ ਵਿੱਚ ਸ਼ਾਮਲ ਹੋਣਾ ਪੰਜਾਬ ਅਤੇ ਪੰਜਾਬੀਆਂ ਲਈ ਵੱਡੀ ਅਤੇ ਅਹਿਮ ਖਬਰ ਹੈ।
ਦਸ ਦਇਏ ਕਿਪੰਜਾਬੀ ਪਾਕਿਸਤਾਨ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਬੋਲਣ ਵਾਲੇ ਭਾਈਚਾਰੇ ਲਈ ਇਹ ਇਕ ਮਹੱਤਵਪੂਰਨ ਮੀਲ ਪੱਥਰ ਹੈ। ਗੂਗਲ ਟ੍ਰਾਂਸਲੇਟ ਵਿਚ ਸ਼ਾਹਮੁਖੀ ਨੂੰ ਜੋੜਨਾ ਇਕ ਵੱਡੀ ਤਰੱਕੀ ਨੂੰ ਦਰਸਾਉਂਦਾ ਹੈ, ਜਿਸ ਨਾਲ ਇਹ ਲਿਪੀ ਵੱਡੀ ਗਿਣਤੀ ਲੋਕਾਂ ਤੱਕ ਵਧੇਰੇ ਪਹੁੰਚਯੋਗ ਹੋਵੇਗੀ।
ਹਿੰਦੂਸਥਾਨ ਸਮਾਚਾਰ