Ludhiana Rain News: ਲੁਧਿਆਣਾ ਦੇ ਚੌੜੀ ਸੜਕ ਡਿਵੀਜ਼ਨ ਨੰਬਰ 3 ਦੇ ਰਹਿਣ ਵਾਲੇ ਦਿਵਯਾਂਸ਼ੂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦਿਵਯਾਂਸ਼ੂ ਮੀਂਹ ‘ਚ ਨਹਾਉਣ ਅਤੇ ਦੁਕਾਨ ਤੋਂ ਕੁਝ ਸਾਮਾਨ ਖਰੀਦਣ ਲਈ ਘਰੋਂ ਨਿਕਲਿਆ ਸੀ। ਦਿਵਯਾਂਸ਼ੂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਰਾਤ 11:45 ਵਜੇ ਤੱਕ ਪ੍ਰਦਰਸ਼ਨ ਕੀਤਾ।
ਦਿਵਯਾਂਸ਼ੂ ਦੀ ਮਾਂ ਨੀਲਮ ਅਤੇ ਭੈਣ ਸਨੇਹਾ ਨੇ ਦੱਸਿਆ ਕਿ 28 ਜੂਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਭਰਾ ਦਾ ਜਨਮ ਦਿਨ ਹੈ। ਉਸ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਲੜਕੇ ਨੂੰ ਕਰੰਟ ਲੱਗ ਗਿਆ, ਜਿਸ ਲਈ ਪਾਵਰਕੌਮ ਦੇ ਅਧਿਕਾਰੀ ਜ਼ਿੰਮੇਵਾਰ ਹਨ। ਪਰਿਵਾਰਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੇ ਖੰਭਿਆਂ ’ਤੇ ਤਾਰਾਂ ਖੁੱਲ੍ਹੀਆਂ ਛੱਡਣ ਲਈ ਜ਼ਿੰਮੇਵਾਰ ਅਧਿਕਾਰੀ ਐਕਸੀਅਨ ਅਤੇ ਐਸਡੀਓ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ