18th Lok Sabha Election: 18ਵੀਂ ਲੋਕ ਸਭਾ ਲਈ ਅੱਜ ਸਪੀਕਰ (Speaker Election) ਦੇ ਅਹੁਦੇ ਲਈ ਚੋਣ ਹੋਣ ਜਾ ਰਹੀ ਹੈ। ਸਪੀਕਰ ਦੇ ਅਹੁਦੇ ਲਈ NDA ਵੱਲੋਂ ਓਮ ਬਿਰਲਾ ਜਦਕਿ ਵਿਰੋਧੀ ਧਿਰ ਇੰਡੀਆ ਬਲਾਕ (INDIA BLOCK) ਤੋਂ ਕੇ. ਸੁਰੇਸ਼ ਆਹਮੋ-ਸਾਹਮਣੇ ਹੈ। ਹੁਣ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਵੀ ਇੰਡੀਆ ਬਲਾਕ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਮਮਤਾ ਬੈਨਰਜੀ ਨਾਰਾਜ਼ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਸਪੀਕਰ ਚੋਣ ਮੁੱਦੇ ‘ਤੇ ਮੰਗਲਵਾਰ ਨੂੰ ਬੈਨਰਜੀ ਨਾਲ ਫੋਨ ‘ਤੇ ਗੱਲ ਕੀਤੀ ਸੀ।
ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਮਮਤਾ ਬੈਨਰਜੀ ਨਾਲ 20 ਮਿੰਟ ਤੱਕ ਟੇਲੀਫੋਨਿਕ ਗੱਲਬਾਤ ਕੀਤੀ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਦੇ ਅਹੁਦੇ ਲਈ ਕੇ. ਸੁਰੇਸ਼ ਨੂੰ ਇੰਡੀਆ ਬਲਾਕ ਦਾ ਉਮੀਦਵਾਰ ਐਲਾਨੇ ਜਾਣ ਤੋਂ ਮਮਤਾ ਬੈਨਰਜੀ ਨਾਰਾਜ਼ ਸੀ। ਮਮਤਾ ਬੈਨਰਜੀ ਨੇ ਇਸ ਨੂੰ ਇਕਤਰਫਾ ਫੈਸਲਾ ਦੱਸਿਆ ਸੀ।
ਇਸ ਤੋਂ ਬਾਅਦ ਟੀਐਮਸੀ (TMC)ਨੇ ਬੀਤੀ ਰਾਤ ਡੇਰੇਕ ਓ ਬ੍ਰਾਇਨ ਅਤੇ ਕਲਿਆਣ ਬੈਨਰਜੀ ਨੂੰ ਮਲਿਕਾਰਜੁਨ ਖੜਗੇ ਦੇ ਘਰ ਮੀਟਿੰਗ ਲਈ ਭੇਜਿਆ ਸੀ। ਹੁਣ ਟੀਐਮਸੀ ਨੇ ਆਪਣੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਸਵੇਰੇ 10.40 ਵਜੇ ਸੰਸਦ ਭਵਨ ਵਿੱਚ ਇਕੱਠੇ ਹੋਣ ਲਈ ਵ੍ਹਿਪ ਜਾਰੀ ਕੀਤਾ ਹੈ।
ਹਿੰਦੂਸਥਾਨ ਸਮਾਚਾਰ