Tamil Nadu hooch tragedy: ਤਾਮਿਲਨਾਡੂ ‘ਚ ਨਾਜਾਇਜ਼ ਸ਼ਰਾਬ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖਿਆ। ਉਨ੍ਹਾਂ ਪੱਤਰ ‘ਚ ਲਿਖਿਆ ਕਿ ਕਾਂਗਰਸ ਨੇ ਇਸ ਮੁੱਦੇ ‘ਤੇ ਚੁੱਪ ਕਿਉਂ ਧਾਰ ਰੱਖੀ ਹੈ। ਇਸ ਮਾਮਲੇ ਵਿੱਚ ਇੰਡੀ ਗਠਜੋੜ ਨੂੰ ਡੀਐੱਮਕੇ ਸਰਕਾਰ ਤੋਂ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਸਬੰਧਤ ਮੰਤਰੀ ਦੇ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਹੈ।
ਨੱਡਾ ਨੇ ਪੱਤਰ ’ਚ ਲਿਖਿਆ, ‘‘ਮੈਂ ਹੈਰਾਨ ਹਾਂ ਕਿ ਜਦੋਂ ਇੰਨੀ ਵੱਡੀ ਤਬਾਹੀ ਹੋਈ ਹੈ, ਤਾਂ ਤੁਹਾਡੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੇ ਇਸ ‘ਤੇ ਚੁੱਪੀ ਧਾਰੀ ਰੱਖੀ ਹੈ। ਇਸ ਸਮੇਂ ਭਾਜਪਾ ਅਤੇ ਪੂਰੇ ਦੇਸ਼ ਦੀ ਮੰਗ ਹੈ ਕਿ ਕਾਂਗਰਸ ਡੀ.ਐੱਮ.ਕੇ.-ਇੰਡੀ ਗਠਜੋੜ ਸੀਬੀਆਈ ਜਾਂਚ ਕਰਵਾਉਣ ਲਈ ਤਮਿਲਨਾਡੂ ਸਰਕਾਰ ’ਤੇ ਦਬਾਅ ਪਾਉਣ। ਤਮਿਲਨਾਡੂ ਦੇ ਮੰਤਰੀ ਮੁਥੁਸਵਾਮੀ ਨੂੰ ਮੰਤਰੀ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਣਾ ਚਾਹੀਦਾ।’’
ਪੱਤਰ ’ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਨੂੰ ਗੈਰ-ਕਾਨੂੰਨੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਇਸ ਮੁੱਦੇ ‘ਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਹਿੰਮਤ ਜੁਟਾਉਣ ਨਾ ਕਿ ਅਪਮਾਨਜਨਕ, ਚੋਣਵੀਂ, ਪਾਖੰਡੀ ਚੁੱਪ ਬਣਾਈ ਰੱਖਣ। ਇਸ ਮੁੱਦੇ ‘ਤੇ, ਸਾਡੇ ਨੇਤਾਵਾਂ ਨੇ ਇਸ “ਰਾਜ ਸਪਾਂਸਰਡ ਆਫ਼ਤ” ਦੇ ਖਿਲਾਫ ਪਾਰਲੀਮੈਂਟ ਕੰਪਲੈਕਸ ਵਿੱਚ ਪ੍ਰੇਰਨਾ ਸਥਲ ਦੇ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟ ਕੀਤਾ। ਇੰਡੀ ਗੱਠਜੋੜ ਦੇ ਮੈਂਬਰਾਂ ਨੂੰ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਚਾਹੀਦਾ।
ਹਿੰਦੂਸਥਾਨ ਸਮਾਚਾਰ