Bangkok: ਇਟਲੀ ਨੇ ਐਤਵਾਰ ਨੂੰ ਫਾਈਨਲ ‘ਚ ਜਾਪਾਨ ਨੂੰ 25-17, 25-17, 21-25, 25-20 ਨਾਲ ਹਰਾ ਕੇ ਐੱਫਆਈਵੀਬੀ ਮਹਿਲਾ ਵਾਲੀਬਾਲ ਨੇਸ਼ਨ ਲੀਗ (ਵੀਐੱਨਐੱਲ) ਦਾ ਖਿਤਾਬ ਜਿੱਤਿਆ। ਇਟਲੀ ਦੀ ਸਟਾਰ ਖਿਡਾਰਨ ਪਾਓਲਾ ਇਗੋਨੂ ਨੇ ਖੇਡ ਵਿੱਚ ਸਭ ਤੋਂ ਵੱਧ 27 ਅੰਕ ਬਣਾਏ। 25 ਸਾਲਾ ਖਿਡਾਰੀ, ਜਿਸਨੇ ਆਪਣੀ ਟੀਮ ਦੇ 12 ਕਿੱਲ ਬਲਾਕਾਂ ਵਿੱਚੋਂ ਚਾਰ ਰਿਕਾਰਡ ਕੀਤੇ ਅਤੇ ਇਟਲੀ ਦੇ 66 ਸਫਲ ਹਮਲਿਆਂ ਵਿੱਚੋਂ 23 ਨੂੰ ਅੰਜਾਮ ਦਿੱਤਾ, ਨੂੰ ਮਹਿਲਾ ਵੀਐੱਨਐੱਲ 2024 ਦੀ ਸਭ ਤੋਂ ਕੀਮਤੀ ਖਿਡਾਰਨ ਨਾਮਜ਼ਦ ਕੀਤਾ ਗਿਆ।
ਮੈਚ ’ਚ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਜਾਪਾਨ ਨੇ ਤੀਜਾ ਸੈੱਟ ਜਿੱਤ ਕੇ ਮੈਚ ‘ਚ ਵਾਪਸੀ ਕੀਤੀ, ਪਰ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ ਚੌਥੇ ਸੈੱਟ ‘ਚ ਹਾਰ ਨਾਲ ਜਾਪਾਨ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ, ਜੋ ਵੀਐੱਲਐੱਲ ਵਿੱਚ ਟੀਮ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਨਤੀਜਾ ਸੀ। ਪੋਲੈਂਡ ਨੇ ਪੰਜ ਸੈੱਟਾਂ ਦੇ ਰੋਮਾਂਚਕ ਮੈਚ ਵਿੱਚ ਬ੍ਰਾਜ਼ੀਲ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਹਿੰਦੂਸਥਾਨ ਸਮਾਚਾਰ