New Delhi: ਭਾਰਤ ਅਤੇ ਬੰਗਲਾਦੇਸ਼ ਨੇ ਸ਼ਨੀਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਮੌਜੂਦਗੀ ‘ਚ ਡਿਜੀਟਲ ਖੇਤਰ ‘ਚ ਸਾਂਝੇਦਾਰੀ ਅਤੇ ਗ੍ਰੀਨ ਪਾਰਟਨਰਸ਼ਿਪ ਸਮੇਤ ਕਈ ਸਮਝੌਤਿਆਂ ‘ਤੇ ਹਸਤਾਖਰ ਕੀਤੇ।
ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਚਕਾਰ ਗੱਲਬਾਤ ਤੋਂ ਬਾਅਦ, ਭਾਰਤ ਅਤੇ ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਭਾਰਤ-ਬੰਗਲਾਦੇਸ਼ ਡਿਜੀਟਲ ਸਾਂਝੇਦਾਰੀ ‘ਤੇ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਗ੍ਰੀਨ ਪਾਰਟਨਰਸ਼ਿਪ ‘ਤੇ ਸਮਝੌਤਾ, ਸਮੁੰਦਰੀ ਅਤੇ ਬਲੂ ਇਕੋਨਾਮੀ ‘ਤੇ ਐੱਮਓਯੂ, ਸਿਹਤ ਦੇ ਖੇਤਰ ‘ਚ ਐੱਮਓਯੂ, ਪੁਲਾੜ ਦੇ ਖੇਤਰ ‘ਚ ਐੱਮਓਯੂ, ਦੋਹਾਂ ਦੇਸ਼ਾਂ ਵਿਚਾਲੇ ਰੇਲਵੇ ‘ਤੇ ਐੱਮਓਯੂ, ਦੋਹਾਂ ਦੇਸ਼ਾਂ ਵਿਚਾਲੇ ਸਮੁੰਦਰੀ ਵਿਗਿਆਨ ਦੇ ਖੇਤਰ ‘ਚ ਐੱਮਓਯੂ, ਆਪਦਾ ਪ੍ਰਬੰਧਨ ’ਤੇ ਐੱਮਓਯੂ ਦਾ ਨਵੀਨੀਕਰਨ, ਮੱਛੀ ਪਾਲਣ ’ਚ ਐੱਮਓਯੂ, ਫੌਜੀ ਸਹਿਯੋਗ ’ਤੇ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ