Delhi Weather Update: ਅੱਗ ਦੀ ਭੱਠੀ ਬਣੀ ਦਿੱਲੀ ਨੂੰ ਸ਼ੁਕਰਵਾਰ ਕੁਜ ਰਾਹਤ ਮਿਲੀ। ਗਰਮੀ ਨਾਲ ਝੁਲਸਦੀ ਦਿੱਲੀ ਨੂੰ ਮੀਂਹ ਕਾਰਨ ਕੁਝ ਰਾਹਤ ਮਿਲੀ । ਰਾਜਧਾਨੀ ਦੇ ਕਈ ਇਲਾਕਿਆਂ ‘ਚ ਬਾਰਿਸ਼ ਹੋਈ। ਜਿਸ ਨਾਲ ਮੌਸਮ ਵੀ ਸੁਹਾਵਣਾ ਹੋ ਗਿਆ ਹੈ।
ਗਰਮੀ ਨਾਲ ਜੂਝ ਰਹੀ ਦਿੱਲੀ ਨੂੰ ਮੀਂਹ ਕਾਰਨ ਕੁਝ ਰਾਹਤ ਮਿਲੀ ਹੈ।
#WATCH राष्ट्रीय राजधानी दिल्ली के कई हिस्सों में बारिश हुई। वीडियो नॉर्थ ब्लॉक से है। pic.twitter.com/OkEcmqclii
— ANI_HindiNews (@AHindinews) June 21, 2024
ਰਾਜਧਾਨੀ ਦੇ ਕਈ ਇਲਾਕਿਆਂ ‘ਚ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਮੌਸਮ ਵੀ ਸੁਹਾਵਣਾ ਹੋ ਗਿਆ ਹੈ। ਮੀਂਹ ਨਾਲ ਦਿੱਲੀ ਵਾਸੀਆਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ। ਹੁਣ ਤਾਪਮਾਨ ਵੀ ਥੋੜ੍ਹਾ ਹੇਠਾਂ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਦੁਆਰਾ ਰਾਸ਼ਟਰੀ ਰਾਜਧਾਨੀ ਦਾ ਇੱਕ ਵੀਡੀਓ ਪੋਸਟ ਕੀਤਾ ਗਿਆ ਸੀ। ਜਿਸ ਵਿੱਚ ਆਰ.ਕੇ. ਪੁਰਮ ਇਲਾਕੇ ਵਿੱਚ ਮੀਂਹ ਪੈਂਦਾ ਨਜ਼ਰ ਆ ਰਿਹਾ ਹੈ।
ਦਿੱਲੀ ਵਿੱਚ ਅੱਤ ਦੀ ਗਰਮੀ
#WATCH दिल्ली: राष्ट्रीय राजधानी के कई हिस्सों में बारिश हुई।
वीडियो अकबर रोड से है। pic.twitter.com/WtraAsE2ZN
— ANI_HindiNews (@AHindinews) June 21, 2024
ਦਸ ਦਇਏ ਕਿ ਦਿੱਲੀ ‘ਚ ਲੋਕ ਪਿਛਲੇ ਕੁਝ ਹਫਤਿਆਂ ਤੋਂ ਗਰਮੀ ਨੇ ਕਹਿਰ ਬਰਪਾਇਆ ਹੋਇਆ ਸੀ। ਦਿੱਲੀ ਦਾ ਘੱਟੋ-ਘੱਟ ਤਾਪਮਾਨ 35.2 ਡਿਗਰੀ ਸੈਲਸੀਅਸ ਰਿਹਾ, ਜਿਸ ਕਾਰਨ 60 ਸਾਲ ਪੁਰਾਣਾ ਗਰਮੀ ਦਾ ਰਿਕਾਰਡ ਵੀ ਟੁੱਟ ਗਿਆ। ਇੰਨੀ ਭਿਆਨਕ ਗਰਮੀ ਦੇ ਵਿਚਕਾਰ, ਪੂਰੀ ਦਿੱਲੀ ਮੀਂਹ ਦੀ ਉਡੀਕ ਕਰ ਰਹੀ ਸੀ। ਅਜਿਹੇ ‘ਚ ਅੱਜ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਿੱਤੀ ਹੈ।
ਇਸ ਸਾਲ ਗਰਮੀ ਦੀ ਲਹਿਰ ਜਿੰਨੇ ਦਿਨ ਚੱਲੀ ਹੈ, ਉਸ ਨੇ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 74 ਸਾਲਾਂ ਵਿੱਚ ਇਸ ਗਰਮੀ ਵਿੱਚ ਦੇਖੀ ਗਈ ਹੀਟਵੇਵ ਦੇ ਦਿਨਾਂ ਦੀ ਗਿਣਤੀ ਸਭ ਤੋਂ ਵੱਧ ਹੈ।