Punjab: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਦੇ ਫ਼ਿਰੋਜ਼ਪੁਰ ‘ਚ ਕੈਨੇਡਾ ਆਧਾਰਿਤ ਵੱਖਵਾਦੀ ਅੱਤਵਾਦੀ ਨਾਲ ਜੁੜੇ ਇੱਕ ਮੁੱਖ ਸਰਗਨਾੰ ਨੂੰ ਗਿਰਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਜਸਪ੍ਰੀਤ ਕੋਲੋਂ ਇੱਕ 32 ਬੋਰ ਦਾ ਰਿਵਾਲਵਰ, ਵੱਖ-ਵੱਖ ਬੋਰ ਦੇ 69 ਕਾਰਤੂਸ, 100 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, 2,20,500 ਰੁਪਏ ਦੀ ਨਕਦੀ ਅਤੇ ਵੱਖ-ਵੱਖ ਡਿਜ਼ੀਟਲ ਉਪਕਰਣ ਬਰਾਮਦ ਕੀਤੇ ਹਨ।
ਅੰਤਰਰਾਸ਼ਟਰੀ ਯੋਗ ਦਿਵਸ ਤੇ ਜਿੱਥੇ ਸਾਰਾ ਦੇਸ਼ ਯੋਗ ਦਿਵਸ ਮਨਾ ਰਿਹਾ ਸੀ। ਓਦੋਂ ਕੇਂਦਰ ਸਰਕਾਰ ਦਾ ਖਾਲਿਸਤਾਨੀ ਅੱਤਵਾਦ ਦੇ ਵਿਰੁੱਧ ਪ੍ਰਹਾਰ ਲਗਾਤਾਰ ਜਾਰੀ ਸੀ।ਦੱਸ ਦਈਏ ਕਿ NIA ਨੇ ਵੀਰਵਾਰ ਨੂੰ ਮੱਧ ਪ੍ਰਦੇਸ਼, ਗੁਜਰਾਤ ਅਤੇ ਪੰਜਾਬ ‘ਚ 10 ਸ਼ੱਕੀਆਂ ਨਾਲ ਜੁੜੇ ਟਿਕਾਣਿਆਂ ਦੀ ਤਲਾਸ਼ੀ ਲਈ ਅਤੇ ਇਸ ਦੌਰਾਨ ਜਸਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ। ਸਰੂਪ ਦੀ ਪਛਾਣ ਜਸਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹ ਪੰਜਾਬ ਦੇ ਫਿਰੋਜਪੁਰ ਜਿਲੇ ਦਾ ਰਹਿਣ ਵਾਲਾ ਹੈ।
ਐੱਨਆਈਏ ਮੁਤਾਬਕ ਜਸਪ੍ਰੀਤ ਦੇ ਵਿਦੇਸ਼ੀ ਮੂਲ ਦੇ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਨਾਲ ਸਬੰਧ ਪਾਏ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਖਿਲਾਫ ਕਾਰਵਾਈ ਕਰਦੇ ਹੋਏ, ਐਨਆਈਏ ਨੇ ਵੀਰਵਾਰ ਨੂੰ ਕਈ ਰਾਜਾਂ ਵਿੱਚ ਛਾਪੇਮਾਰੀ ਕੀਤੀ ਅਤੇ ਘੋਸ਼ਿਤ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ ਨਾਲ ਜੁੜੇ ਇੱਕ ਮੁੱਖ ਗੁਰਗੇ ਨੂੰ ਗ੍ਰਿਫਤਾਰ ਕੀਤਾ।
ਦਸ ਦਇਏ ਕਿ ਐਨਆਈਏ ਨੇ ਪਿਛਲੇ ਸਾਲ 10 ਜੁਲਾਈ ਨੂੰ ਕੇਸ ਦਰਜ ਕੀਤਾ ਸੀ ਅਤੇ ਜਾਂਚ ਵਿੱਚ ਲਾਂਡਾ ਦੇ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਸੀ। ਅੱਤਵਾਦੀ ਸਾਜ਼ਿਸ਼ ਤੋਂ ਇਲਾਵਾ, ਐਨਆਈਏ ਨੂੰ ਇਨ੍ਹਾਂ ਅੱਤਵਾਦੀਆਂ ਦੁਆਰਾ ਅੰਤਰਰਾਸ਼ਟਰੀ ਅਤੇ ਅੰਤਰ-ਰਾਜੀ ਸਰਹੱਦਾਂ ਦੇ ਪਾਰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਅਤੇ ਸਪਲਾਈ ਦੇ ਸਬੂਤ ਮਿਲੇ ਸਨ।
ਹਿੰਦੂਸਥਾਨ ਸਮਾਚਾਰ