Washington DC: ਅਮਰੀਕਾ ਵਲੋਂ ਸੀਰੀਆ ‘ਚ ਕੀਤੇ ਗਏ ਹਵਾਈ ਹਮਲਿਆਂ ਵਿੱਚ ਨਾਮੀ ਅੱਤਵਾਦੀ ਸੰਗਠਨ ਆਈਐੱਸਆਈਐੱਸ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸਦਾ ਇਕ ਚੋਟੀ ਦਾ ਅਤੇ ਭਰੋਸੇਮੰਦ ਆਗੂ ਮਾਰਿਆ ਗਿਆ ਹੈ। ਯੂਐਸ ਸੈਂਟਰਲ ਕਮਾਂਡ ਦੇ ਐਕਸ ਹੈਂਡਲ ‘ਤੇ ਉਪਲਬਧ ਵੇਰਵਿਆਂ ਵਿੱਚ ਮਾਰੇ ਗਏ ਇਸ ਨਾਮੀ ਰਣਨੀਤੀਕਾਰ ਦਾ ਨਾਮ ਉਸਾਮਾ ਜਮਾਲ ਮੁਹੰਮਦ ਇਬਰਾਹਿਮ ਅਲ-ਜਨਾਬੀ ਦੱਸਿਆ ਗਿਆ ਹੈ। ਉਹ ਸੰਗਠਨ ‘ਚ ਅੱਤਵਾਦੀਆਂ ਦੀ ਭਰਤੀ ਕਰਦਾ ਸੀ।
ਕਮਾਂਡ ਨੇ ਕਿਹਾ ਕਿ ਇਹ ਹਮਲਾ 16 ਜੂਨ ਨੂੰ ਸੀਰੀਆ ਦੇ ਕਸਰੀਆ ਵਿੱਚ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਜੇਹਾਦੀ ਸੰਗਠਨ ਵਜੋਂ ਵਹਿਸ਼ੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਆਈਐੱਸਆਈਐੱਸ ਨੂੰ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ ਅਤੇ ਇਸਲਾਮਿਕ ਸਟੇਟ ਇਨ ਇਰਾਕ ਐਂਡ ਦਿ ਲੀਵੈਂਟ ਵਿਚ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਇਰਾਕ ਅਤੇ ਸੀਰੀਆ ਵਿੱਚ ਸਰਗਰਮ ਹੈ।
ਯੂਐਸ ਸੈਂਟਰਲ ਕਮਾਂਡ ਨੇ 19 ਜੂਨ ਨੂੰ ਐਕਸ ਹੈਂਡਲ ‘ਤੇ ਇਹ ਵੀ ਸਾਂਝਾ ਕੀਤਾ ਕਿ ਉਸ ਦੀਆਂ ਫੌਜਾਂ ਨੇ ਲਾਲ ਸਾਗਰ ਵਿੱਚ ਦੋ ਈਰਾਨ ਸਮਰਥਿਤ ਹੂਤੀ ਮਾਨਵ ਰਹਿਤ ਜਹਾਜ਼ਾਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ ਯਮਨ ਦੇ ਹੂਤੀ ਨਿਯੰਤਰਿਤ ਖੇਤਰ ਵਿਚ ਇਕ ਭੂਮੀਗਤ ਕੰਟਰੋਲ ਸਟੇਸ਼ਨ ਅਤੇ ਇਕ ਕਮਾਂਡ ਹੈੱਡਕੁਆਰਟਰ ‘ਤੇ ਵੀ ਹਮਲਾ ਕਰਕੇ ਤਬਾਹ ਕਰ ਦਿੱਤਾ ਗਿਆ। ਕਮਾਂਡ ਨੇ ਕਿਹਾ ਹੈ ਕਿ ਉਸਦਾ ਹਮਲਾ ਨਹੀਂ ਰੁਕੇਗਾ। ਇਹ ਹਮਲੇ ਲਾਲ ਸਾਗਰ ਵਿੱਚ ਆਮ ਸਥਿਤੀ ਬਹਾਲ ਹੋਣ ਤੱਕ ਜਾਰੀ ਰਹਿਣਗੇ।
ਹਿੰਦੂਸਥਾਨ ਸਮਾਚਾਰ