Putin in Vietnam: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪੂਰਬੀ ਏਸ਼ੀਆਈ ਦੌਰੇ ‘ਤੇ ਹਨ। ਉੱਤਰੀ ਕੋਰੀਆ ਦਾ ਦੌਰਾ ਕਰਨ ਤੋਂ ਬਾਅਦ ਹੁਣ ਉਹ ਵੀਅਤਨਾਮ ਦੇ ਦੌਰੇ ‘ਤੇ ਪਹੁੰਚੇ ਹਨ। ਪੁਤਿਨ ਦਾ ਸੁਆਗਤ ਕਰਨ ਲਈ ਦੇਸ਼ ਦੇ ਉਪ ਪ੍ਰਧਾਨ ਮੰਤਰੀ ਟਰਾਨ ਹਾਂਗ ਯੇਸ ਅਤੇ ਪਾਰਟੀ ਦੇ ਚੋਟੀ ਦੇ ਨੇਤਾ ਲੇ ਹੋਈ ਟ੍ਰੰਗ ਖੁਦ ਪਹੁੰਚੇ। ਇੱਥੇ ਪੁਤਿਨ ਕਮਿਊਨਿਸਟ ਆਗੂਆਂ ਨਾਲ ਗੱਲਬਾਤ ਕਰਨਗੇ।
ਦਸ ਦਇਏ ਕਿ ਪੁਤਿਨ ਨੇ 2017 ਤੋਂ ਬਾਅਦ ਪਹਿਲੀ ਵਾਰ ਵੀਅਤਨਾਮ ਦਾ ਦੌਰਾ ਕੀਤਾ ਹੈ। ਇੱਥੇ ਉਹ ਕਮਿਊਨਿਸਟ ਆਗੂਆਂ ਨਾਲ ਗੱਲਬਾਤ ਕਰਨਗੇ। ਆਪਣੀ ਯਾਤਰਾ ਦੌਰਾਨ ਪੁਤਿਨ ਕਮਿਊਨਿਸਟ ਪਾਰਟੀ ਦੇ ਨੇਤਾ ਨਗੁਏਨ ਫੂ ਟ੍ਰੌਂਗ, ਸੂਬਾ ਪ੍ਰਧਾਨ ਟੂ ਲੈਮ ਅਤੇ ਪ੍ਰਧਾਨ ਮੰਤਰੀ ਫਾਮ ਮਿਨ ਚਿਨ ਨੂੰ ਮਿਲਣਗੇ।
ਪੁਤਿਨ ਦੀ ਇਸ ਫੇਰੀ ਨੇ ਵੀਅਤਨਾਮ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ਵਿੱਚੋਂ ਇੱਕ, ਅਮਰੀਕਾ ਨੂੰ ਪੁਤਿਨ ਦਾ ਇਹ ਦੌਰਾ ਬਿਲਕੁਲ ਵੀ ਰਾਸ ਨਹੀਂ ਆਇਆ ਹੈ। ਅਮਰੀਕਾ ਨੇ ਇਸ ਗੱਤ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਪੁਤਿਨ ਦੀ ਇਸ ਫੇਰੀ ਦਾ ਵਿਰੋਧ ਕੀਤਾ ਹੈ। ਵੀਅਤਨਾਮ ਵਿੱਚ ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਪੁਤਿਨ ਨੂੰ ਆਪਣੀ ਜੰਗ ਨੂੰ ਅੱਗੇ ਵਧਾਉਣ ਅਤੇ ਆਮ ਬਣਾਉਣ ਲਈ ਪਲੇਟਫਾਰਮ ਨਹੀਂ ਦੇਣਾ ਚਾਹੀਦਾ।
ਗੌਰਤਲਬ ਹੈ ਕਿ ਉੱਤਰੀ ਕੋਰੀਆ ਅਤੇ ਰੂਸ ਦੋਵੇਂ ਹੀ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਇਸ ਦੇ ਉਲਟ ਵੀਅਤਨਾਮ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨਾਲ ਆਪਣੇ ਸਬੰਧਾ ਨੂੰ ਬਰਕਰਾਰ ਰੱਖਿਆ ਹੋਇਾ ਹੈ।
ਹਿੰਦੂਸਥਾਨ ਸਮਾਚਾਰ