Ndw Delhi: ਸਪਾਈਸਜੈੱਟ ਏਅਰਲਾਈਨ ਦੀ ਉਡਾਣ ਵਿੱਚ ਕੁਪ੍ਰਬੰਧਨ ਦਾ ਮਾਮਲਾ ਸਾਹਮਣੇ ਆਇਆ ਹੈ। ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਐਸਜੀ 486 ਦੇ ਯਾਤਰੀਆਂ ਨੂੰ ਭਿਆਨਕ ਗਰਮੀ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬਿਨਾਂ ਏਅਰ ਕੰਡੀਸ਼ਨ (ਏਸੀ) ਦੇ ਜਹਾਜ਼ ਦੇ ਅੰਦਰ ਬੈਠਣਾ ਪਿਆ, ਜਿਸ ਕਾਰਨ ਕਈ ਯਾਤਰੀਆਂ ਦੀ ਸਿਹਤ ਵਿਗੜ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
SpiceJet passengers travelling from Delhi to Darbhanga (SG 486) had to wait inside an aircraft without air conditioning (AC) for over an hour amid the ongoing heatwave, with several feeling unwell.
What’s wrong with @flyspicejet ? pic.twitter.com/WKyyZszRWd
— Bihar_se_hai (@Bihar_se_hai) June 19, 2024
ਇਸ ਏਅਰਲਾਈਨ ਤੋਂ ਸਫਰ ਕਰਨ ਵਾਲੇ ਇਕ ਯਾਤਰੀ ਨੇ ਦੱਸਿਆ ਕਿ ਮੈਂ ਸਪਾਈਸਜੈੱਟ ਰਾਹੀਂ ਨਵੀਂ ਦਿੱਲੀ ਤੋਂ ਦਰਭੰਗਾ ਜਾ ਰਿਹਾ ਸੀ। ਦਿੱਲੀ ਏਅਰਪੋਰਟ ‘ਤੇ ਚੈੱਕ-ਇਨ ਕਰਨ ਤੋਂ ਬਾਅਦ ਉਨ੍ਹਾਂ ਨੇ ਇਕ ਘੰਟੇ ਤੱਕ ਏਅਰ ਕੰਡੀਸ਼ਨਿੰਗ ਚਾਲੂ ਨਹੀਂ ਕੀਤੀ। ਇਸ ਕਾਰਨ ਫਲਾਈਟ ਦੇ ਅੰਦਰ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਹੋ ਰਹੀ ਸੀ। ਯਾਤਰੀ ਨੇ ਦੱਸਿਆ ਕਿ ਜਦੋਂ ਫਲਾਈਟ ਨੇ ਉਡਾਨ ਭਰੀ, ਉਦੋਂ ਏਅਰ ਕੰਡੀਸ਼ਨਿੰਗ ਚਾਲੂ ਕੀਤਾ ਗਿਆ…..। ਹਾਲਾਂਕਿ ਏਅਰਲਾਈਨ ਕੰਪਨੀ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਹਿੰਦੂਸਥਾਨ ਸਮਾਚਾਰ