China: ਬੀਤੇ ਦਿਨ ਦੁਨੀਆ ਭਰ ‘ਚ ਈਦ ਦਾ ਤਿਉਹਾਰ ਮਨਾਇਆ ਗਿਆ। ਮੁਸਲਮਾਨਾਂ ਨੇ ਕਈ ਮਾਸੂਮ ਜਾਨਵਰਾਂ ਦੀ ‘ਕੁਰਬਾਨੀ’ ਦੇ ਕੇ ਈਦ-ਉਲ-ਅਦਹਾ ਦਾ ਜਸ਼ਨ ਮਨਾਇਆ। ਜਦੋਂ ਈਦਗਾਹਾਂ ‘ਚ ਨਮਾਜ਼ ਅਦਾ ਕੀਤੀ ਗਈ ਤਾਂ ਮੁਸਲਮਾਨਾਂ ਨੇ ਇੱਕ ਦੂਜੇ ਨੂੰ ਵਧਾਈ ਵੀ ਦਿੱਤੀ। ਭਾਰਤ ਵਿਚ ਕਈ ਥਾਵਾਂ ‘ਤੇ ਕੱਟੜ ਸੋਚ ਦੇ ਮੁਸਲਮਾਨਾਂ ਨੇ ਇਸ ਮੌਕੇ ਤੇ ਬਹੁਗਿਣਤੀ ਹਿੰਦੂਆਂ ਦੀ ਆਸਥਾ ਅਤੇ ਵਿਸ਼ਵਾਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਜੋ ਵੀ ਹੇਵੇ, ਚੀਨੀ ਸਰਕਾਰ ਨੇ ਸਖਤਾਈ ਨਾਲ ਉੱਥੋਂ ਦੇ ਉਇਗਰ ਮੁਸਲਮਾਨਾਂ ਨੂੰ ਈਦ ਮਨਾਉਣ ਤੋਂ ਰੋਕ ਦਿੱਤਾ। ਇਹ ਦਾਅਵਾ ਖੁਦ ਇੱਕ ਉਇਗਰ ਸੰਗਠਨ ਦਾ ਹੈ।
ਕਮਿਊਨਿਸਟ ਸ਼ਾਸਿਤ ਚੀਨ ਵਿੱਚ, ਉਇਗਰ ਮੁਸਲਿਮ ਬਹੁ-ਗਿਣਤੀ ਵਾਲੇ ਸਿੰਕੀਯਾਂਗ ਸੂਬੇ ਵਿੱਚ ਉਇਗਰਾਂ ਨੂੰ ਈਦ ਮਨਾਉਣ ‘ਤੇ ਪਾਬੰਦੀ ਲਗਾਈ ਗਈ ਸੀ ਕਿਉਂਕਿ ਚੀਨ ਨੂੰ ‘ਅਸ਼ਾਂਤੀ ਫੈਲਣ’ ਦਾ ਡਰ ਸੀ। ਅਜਿਹਾ ਦੋਸ਼ ਉਇਗਰ ਮੁਸਲਮਾਨਾਂ ਦੀ ਪਰਵਾਹ ਕਰਨ ਵਾਲੇ ਸੈਂਟਰ ਫਾਰ ਉਇਗਰ ਸਟੱਡੀਜ਼ ਨੇ ਖੁੱਲ੍ਹੇਆਮ ਲਾਇਆ ਹੈ। ਇਸ ਸੰਗਠਨ ਦਾ ਇਹ ਵੀ ਕਹਿਣਾ ਹੈ ਕਿ ਚੀਨ ਦੀ ਕਮਿਊਨਿਸਟ ਸਰਕਾਰ ਸਿੰਕਿਯਾਂਗ ਵਿੱਚ ਇਸਲਾਮ ਦੇ ਰੀਤੀ-ਰਿਵਾਜਾਂ ਨੂੰ ਤੇਜ਼ੀ ਨਾਲ ਕੁਚਲ ਰਹੀ ਹੈ।
ਇਸ ਸੰਗਠਨ ਮੁਤਾਬਕ ਸਾਲ 2017 ‘ਚ ਉਇਗਰਾਂ ‘ਤੇ ਲਗਾਈਆਂ ਗਈਆਂ ਸਖਤ ਪਾਬੰਦੀਆਂ ਕਾਰਨ ਇਹ ਮੁਸਲਿਮ ਭਾਈਚਾਰਾ ਉਥੇ ਈਦ-ਉਲ-ਅਜ਼ਹਾ ਨਹੀਂ ਮਨਾ ਸਕਿਆ। ਸਰਕਾਰੀ ਜਬਰ ਦੇ ਸ਼ੱਕ ਕਾਰਨ ਕਿਸੇ ਮੁਸਲਮਾਨ ਨੇ ਵੀ ਖੁਲ੍ਹ ਕੇ ਨਮਾਜ਼ ਅਦਾ ਨਹੀਂ ਕੀਤੀ ਜਾਂ ਕਿਸੇ ਨੂੰ ਵੀ ਗਲੇ ਲਗਾ ਕੇ ਈਦ ਦੀਆਂ ਵਧਾਇਆਂ ਨਹੀਂ ਦੇ ਸਕੇ।
ਪਰ ਚੀਨ ਦੀ ਕਮਿਊਨਿਸਟ ਸਰਕਾਰ ਨੇ ਹਰ ਵਾਰ ਆਪਣੇ ਦੇਸ਼ ਵਿੱਚ ਅਜਿਹਾ ਕੁਝ ਕਰਨ ਤੋਂ ਇਨਕਾਰ ਕੀਤਾ ਹੈ। ਸਰਕਾਰ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਉਸ ਦੀਆਂ ਅਜਿਹੀਆਂ ਨੀਤੀਆਂ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਹਨ।
ਚੀਨੀ ਸਰਕਾਰ ਇਹ ਨਹੀਂ ਮੰਨਦੀ ਕਿ ਸਿੰਕਯਾਂਗ ਵਿੱਚ ਕੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਪਰ ਦੁਨੀਆ ਭਰ ਦੇ ਸਭਿਅਕ ਦੇਸ਼ ਇਸ ਮੁੱਦੇ ‘ਤੇ ਚੀਨ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੇ ਹਨ। ਉਨ੍ਹਾਂ ਨੇ ਵੱਖ-ਵੱਖ ਪਲੇਟਫਾਰਮਾਂ ‘ਤੇ ਚੀਨ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਦੀ ਤੱਥਾਂ ਸਮੇਤ ਕਲਈ ਖੋਲੀ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਤੁਰਕੀ ਅਤੇ ਪਾਕਿਸਤਾਨ ਵਰਗੇ ਦੇਸ਼ ਜੋ ਆਪਣੇ ਆਪ ਨੂੰ ਦੁਨੀਆ ਭਰ ਵਿੱਚ ਮੁਸਲਮਾਨਾਂ ਦੇ ਠੇਕੇਦਾਰ ਅਖਵਾਉਂਦੇ ਹਨ, ਚੀਨ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰ ਕੇ ਉਸਦੇ ਹੱਕ ਵਿੱਚ ਖੜੇ ਹਨ!
ਹਿੰਦੂਸਥਾਨ ਸਮਾਚਾਰ