(Live) Bangal Train Accident: ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਕ ਮਾਲ ਗੱਡੀ ਨੇ ਸਿਆਲਦਾਹ ਜਾਣ ਵਾਲੀ ਕੰਚਨਜੰਗਾ ਐਕਸਪ੍ਰੈਸ ਨੂੰ ਪਿਛੋਂ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਜ਼ਖਮੀ ਹੋਣ ਦੀ ਖਬਰ ਹੈ।
ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 9 ਵਜੇ ਵਾਪਰਿਆ। ਜਦੋਂ 13174 ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਰਹੀ ਸੀ। ਇਸ ਟੱਕਰ ਵਿੱਚ ਕੰਚਨਜੰਗਾ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਟੱਕਰ ਕਾਰਨ ਟਰੇਨ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਪ੍ਰਸ਼ਾਸਨ ਗੈਸ ਕਟਰਾਂ ਨਾਲ ਕੰਪਾਰਟਮੈਂਟ ਕੱਟ ਕੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਲੱਗਾ ਹੋਇਆ ਹੈ।
ਦਾਰਜੀਲਿੰਗ ਪੁਲਸ ਦੇ ਐਡੀਸ਼ਨਲ ਐੱਸਪੀ ਅਭਿਸ਼ੇਕ ਰਾਏ ਨੇ ਦੱਸਿਆ ਕਿ ਇਸ ਹਾਦਸੇ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 20 ਤੋਂ 25 ਲੋਕ ਜ਼ਖਮੀ ਹੋਏ ਹਨ।
ਹੈਲਪਲਾਈਨ ਨੰਬਰ ਜਾਰੀ ਅਤੇ ਕੰਟਰੋਲ ਡੈਸਕ ਸਥਾਪਿਤ
ਨਿਊ ਜਲਪਾਈਗੁੜੀ ਨੇੜੇ ਕੰਚਨਜੰਗਾ ਐਕਸਪ੍ਰੈਸ ਦੇ ਪਿੱਛੇ ਤੋਂ ਟਕਰਾਉਣ ਤੋਂ ਬਾਅਦ ਸਿਆਲਦਾਹ ਸਟੇਸ਼ਨ ‘ਤੇ ਇੱਕ ਵਿਸ਼ੇਸ਼ ਹੈਲਪਲਾਈਨ ਬੂਥ ਸਥਾਪਤ ਕੀਤਾ ਗਿਆ ਹੈ। ਹੈਲਪਲਾਈਨ ਨੰਬਰ ਹਨ:- 03323508794, 033-23833326। ਘਟਨਾ ਸਬੰਧੀ ਜਾਣਕਾਰੀ ਜਾਂ ਸਹਾਇਤਾ ਲੈਣ ਵਾਲੇ ਯਾਤਰੀ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ਦੇ ਰੁਈਧਾਸਾ ਵਿਖੇ ਕੰਚਨਜੰਗਾ ਐਕਸਪ੍ਰੈਸ ਰੇਲਗੱਡੀ ਦੁਆਰਾ ਇੱਕ ਮਾਲ ਰੇਲਗੱਡੀ ਨਾਲ ਟਕਰਾ ਜਾਣ ਤੋਂ ਬਾਅਦ ਸੀਆਲਦਾਹ ਪੂਰਬੀ ਰੇਲਵੇ ਨੇ ਰੰਗਪਾਨੀ ਸਟੇਸ਼ਨ ‘ਤੇ ਇੱਕ ਕੰਟਰੋਲ ਡੈਸਕ ਸਥਾਪਤ ਕੀਤਾ। ਸੀਨੀਅਰ ਟਿਕਟ ਕੁਲੈਕਟਰ, ਰਾਜੂ ਪ੍ਰਸ਼ਾਦ ਯਾਦਵ ਦਾ ਕਹਿਣਾ ਹੈ, “ਸਾਨੂੰ ਅਜੇ ਤੱਕ ਕੋਈ ਕਾਲ ਨਹੀਂ ਆਈ ਹੈ। ਦੋ ਔਰਤਾਂ ਪੁੱਛਗਿੱਛ ਕਰਨ ਆਈਆਂ ਸਨ।”
#WATCH | “Five passengers have died, 20-25 injured in the accident. The situation is serious. The incident occurred when a goods train rammed into Kanchenjunga Express,” says Abhishek Roy, Additional SP of Darjeeling Police. pic.twitter.com/5YQM8LdzLo
— ANI (@ANI) June 17, 2024
ਉੱਤਰ-ਪੂਰਬ ਫਰੰਟੀਅਰ ਰੇਲਵੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਊ ਜਲਪਾਈਗੁੜੀ ਦੇ ਰੰਗਾਪਾਨੀ ਵਿਖੇ ਰੇਲ ਹਾਦਸੇ ਦੀ ਖ਼ਬਰ ਮਿਲੀ ਹੈ। ਹਾਦਸੇ ਤੋਂ ਬਾਅਦ ਭਾਰੀ ਬਰਸਾਤ ਵਿਚਾਲੇ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਸ ਹਾਦਸੇ ‘ਤੇ ਚਿੰਤਾ ਜ਼ਾਹਰ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦਾਰਜੀਲਿੰਗ ਜ਼ਿਲ੍ਹੇ ‘ਚ ਰੇਲ ਹਾਦਸੇ ਦੀ ਖ਼ਬਰ ਸੁਣ ਕੇ ਉਹ ਸਦਮੇ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਕੰਜਨਜੰਗਾ ਐਕਸਪ੍ਰੈਸ ਨੂੰ ਇੱਕ ਮਾਲ ਗੱਡੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਰਾਹਤ ਅਤੇ ਬਚਾਅ ਕਾਰਜਾਂ ਲਈ ਜ਼ਿਲ੍ਹਾ ਮੈਜਿਸਟ੍ਰੇਟ, ਡਾਕਟਰ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਏ ਹਨ। ਰਾਹਤ ਅਤੇ ਬਚਾਅ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
Shocked to learn, just now, about a tragic train accident, in Phansidewa area of Darjeeling district. While details are awaited, Kanchenjunga Express has reportedly been hit by a goods train. DM, SP, doctors, ambulances and disaster teams have been rushed to the site for rescue,…
— Mamata Banerjee (@MamataOfficial) June 17, 2024
ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਇਸ ਹਾਦਸੇ ‘ਤੇ ਕਿਹਾ ਕਿ ਮੈਨੂੰ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈੱਸ ਨਾਲ ਨਿਊ ਜਲਪਾਈਗੁੜੀ ‘ਚ ਹੋਏ ਹਾਦਸੇ ਬਾਰੇ ਪਤਾ ਲੱਗਾ। ਮਾਲ ਗੱਡੀ ਨਾਲ ਟਕਰਾਉਣ ਕਾਰਨ ਟੇਨ ਦੇ ਤਿੰਨ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਬਚਾਅ ਕਾਰਜ ਜਾਰੀ ਹੈ। ਰਾਜ ਸਰਕਾਰ ਸਾਰੇ ਯਾਤਰੀਆਂ ਦੀ ਸੁਰੱਖਿਆ ਅਤੇ ਬਚਾਅ ਲਈ ਰੇਲਵੇ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
একটি দূভার্গ্যজনক ঘটনায় আগরতলা -শিয়ালদহ গামী কাঞ্চনজঙ্ঘা এক্সপ্রেস নিউ জলপাইগুড়ির নিকট দূর্ঘটনাগ্রস্ত হওয়ার বিষয়ে অবগত হই।
মালগাড়ির সাথে এই সংঘর্ষে তিনটি বগি বিশেষ ভাবে ক্ষতিগ্রস্থ হয়েছে। ইতোমধ্যেই উদ্ধারকার্য শুরু হয়েছে। রাজ্য সরকার রেল কর্তৃপক্ষের সঙ্গে যোগাযোগ রেখে…
— Prof.(Dr.) Manik Saha (@DrManikSaha2) June 17, 2024
ਇਸ ਹਾਦਸੇ ‘ਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀ ਕਿਹਾ ਕਿ ਉੱਤਰ-ਪੂਰਬੀ ਸਰਹੱਦੀ ਜ਼ੋਨ ‘ਚ ਇਹ ਮੰਦਭਾਗੀ ਘਟਨਾ ਵਾਪਰੀ ਹੈ। ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ। ਰੇਲਵੇ, ਐਨਡੀਆਰਪੀ ਅਤੇ ਐਸਡੀਆਰਐਫ ਤਾਲਮੇਲ ਵਿੱਚ ਕੰਮ ਕਰ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਇਸੇ ਤਰ੍ਹਾਂ ਇਸ ਘਟਨਾ ਤੋਂ ਬਾਅਦ ਸਿਆਲਦਾਹ ਸਟੇਸ਼ਨ ‘ਤੇ ਇੱਕ ਹੈਲਪ ਡੈਸਕ ਵੀ ਖੋਲ੍ਹਿਆ ਗਿਆ ਹੈ।
Unfortunate accident in NFR zone. Rescue operations going on at war footing. Railways, NDRF and SDRF are working in close coordination. Injured are being shifted to the hospital. Senior officials have reached site.
— Ashwini Vaishnaw (@AshwiniVaishnaw) June 17, 2024
ਕੰਚਨਜੰਗਾ ਰੇਲ ਹਾਦਸੇ ਦੇ ਮਾਮਲੇ ਵਿੱਚ ਸਿਆਲਦਾਹ ਵਿੱਚ ਹੈਲਪ ਡੈਸਕ ਨੰਬਰ ਜਾਰੀ ਕੀਤੇ ਗਏ ਹਨ।
033-23508794
033-23833326
ਗੁਹਾਟੀ ਰੇਲਵੇ ਸਟੇਸ਼ਨ ਲਈ ਹੈਲਪਲਾਈਨ ਨੰਬਰ
03612731621
03612731622
03612731623
LMG ਹੈਲਪਲਾਈਨ ਨੰਬਰ
03674263958
03674263831
03674263120
03674263126
03674263858
ਹਿੰਦੂਸਥਾਨ ਸਮਾਚਾਰ