Munich: ਮੇਜ਼ਬਾਨ ਜਰਮਨੀ ਨੇ 10 ਮੈਂਬਰੀ ਸਕਾਟਲੈਂਡ ਨੂੰ 5-1 ਨਾਲ ਹਰਾ ਕੇ ਸ਼ੁੱਕਰਵਾਰ ਨੂੰ ਯੂਰੋ 2024 ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਫਲੋਰੀਅਨ ਵਿਰਟਜ਼ ਨੇ ਮੈਚ ਦੇ 10ਵੇਂ ਮਿੰਟ ਵਿੱਚ ਟੀਮ ਲਈ ਪਹਿਲਾ ਗੋਲ ਕੀਤਾ। ਇਸ ਤੋਂ ਠੀਕ 9 ਮਿੰਟ ਬਾਅਦ ਹੀ ਜਮਾਲ ਮੁਸਿਆਲਾ ਨੇ ਇਕ ਹੋਰ ਗੋਲ ਕਰਕੇ ਜਰਮਨੀ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।
ਅੱਧੇ ਸਮੇਂ ਤੋਂ ਠੀਕ ਪਹਿਲਾਂ, ਰਿਆਨ ਪੋਰਟੀਅਸ ਨੂੰ ਇੱਕ ਗਲਤੀ ਲਈ ਲਾਲ ਕਾਰਡ ਦਿਖਾਇਆ ਗਿਆ, ਅਤੇ ਨਾਲ ਹੀ ਜਰਮਨੀ ਨੂੰ ਪੈਨਲਟੀ ਵੀ ਦਿੱਤੀ ਗਈ ਸੀ, ਜਿਸਨੂੰ ਕਾਈ ਹੈਵਰਟਜ਼ ਨੇ ਗੋਲ ’ਚ ਬਦਲਕੇ ਜਰਮਨੀ ਨੂੰ 3-0 ਨਾਲ ਅੱਗੇ ਕਰ ਦਿੱਤਾ। ਨਿਕੋਲਸ ਫੁਲਕਰਗ ਨੇ ਦੂਜੇ ਹਾਫ ਦੇ ਮੱਧ ਵਿਚ ਇੱਕ ਬਦਲ ਵਜੋਂ ਆਉਣ ਤੋਂ ਬਾਅਦ ਜਰਮਨੀ ਲਈ ਚੌਥਾ ਗੋਲ ਕੀਤਾ, ਹਾਲਾਂਕਿ ਇਸ ਤੋਂ ਬਾਅਦ ਐਂਟੋਨੀਓ ਰੂਏਡਿਗਰ ਨੇ 87ਵੇਂ ਮਿੰਟ ਵਿਚ ਆਤਮਘਾਤੀ ਗੋਲ ਨਾਲ ਸਕਾਟਲੈਂਡ ਦਾ ਖਾਤਾ ਖੋਲ੍ਹਿਆ ਅਤੇ ਸਕੋਰ 4-1 ਹੋ ਗਿਆ।
ਮੈਚ ਦੇ ਵਾਧੂ ਸਮੇਂ ਵਿੱਚ, ਬਦਲਵੇਂ ਖਿਡਾਰੀ ਐਮਰੇ ਕੈਨ ਨੇ 20 ਗਜ਼ ਦੀ ਦੂਰੀ ਤੋਂ ਸ਼ਾਨਦਾਰ ਗੋਲ ਕਰਕੇ ਜਰਮਨੀ ਦੀ 5-1 ਦੀ ਜਿੱਤ ਯਕੀਨੀ ਬਣਾਈ।
ਹਿੰਦੂਸਥਾਨ ਸਮਾਚਾਰ