T-20 WC 2024: ਸੰਯੁਕਤ ਰਾਜ ਅਮਰੀਕਾ ਵਿੱਚ ਚੱਲ ਰਹੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 8 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ, ਜਦਕਿ ਪਾਕਿਸਤਾਨ ਹੁਣ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਫਲੋਰੀਡਾ ਵਿੱਚ ਸ਼ੁੱਕਰਵਾਰ ਰਾਤ ਨੂੰ ਆਇਰਲੈਂਡ ਅਤੇ ਯੂਐਸਏ ਵਿਚਕਾਰ ਅਹਿਮ ਮੈਚ ਗਿੱਲੇ ਆਊਟਫੀਲਡ ਅਤੇ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਮਿਲੇ, ਜਿਸ ਨਾਲ ਅਮਰੀਕਾ 5 ਅੰਕਾਂ ਨਾਲ ਸੁਪਰ 8 ਵਿੱਚ ਪ੍ਰਵੇਸ਼ ਕਰ ਗਿਆ।
ਯੂਐਸਏ, ਜਿਸਨੇ ਸੁਪਰ 8 ਲਈ ਕੁਆਲੀਫਾਈ ਕੀਤਾ ਹੈ, ਆਇਰਲੈਂਡ (2009), ਨੀਦਰਲੈਂਡ (2014), ਅਫਗਾਨਿਸਤਾਨ (2016), ਨਾਮੀਬੀਆ (2021), ਸਕਾਟਲੈਂਡ (2021) ਅਤੇ ਨੀਦਰਲੈਂਡ (2022) ਤੋਂ ਬਾਅਦ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਸੁਪਰ ਸਟੇਜ ਵਿੱਚ ਦਾਖਲ ਹੋਣ ਵਾਲਾ ਸੱਤਵਾਂ ਐਸੋਸੀਏਟ ਦੇਸ਼ ਬਣ ਗਿਆ ਹੈ।
ਮੈਚ ਦੇ ਸਮੇਂ ਤੱਕ ਫਲੋਰੀਡਾ ਵਿੱਚ ਮੀਂਹ ਰੁਕ ਗਿਆ ਸੀ ਅਤੇ ਕੁੱਝ ਅਸਮਾਨ ਸਾਫ਼ ਹੋ ਗਿਆ ਸੀ ਪਰ ਮੈਚ ਤੋਂ ਪਹਿਲਾਂ ਮੀਂਹ ਕਾਰਨ ਆਊਟਫੀਲਡ ਬਹੁਤ ਗਿੱਲਾ ਸੀ। ਗਰਾਊਂਡਸਮੈਨ ਦੇ ਵਧੀਆ ਯਤਨਾਂ ਦੇ ਬਾਵਜੂਦ, ਕੁਝ ਪੈਚ ਗਿੱਲੇ ਰਹੇ, ਜਿਸ ਨਾਲ ਖੇਡਣਾ ਮੁਸ਼ਕਲ ਹੋ ਗਿਆ। ਹਾਲਾਂਕਿ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਮੈਚ 5-5 ਓਵਰਾਂ ਦਾ ਹੋ ਸਕਦਾ ਹੈ ਪਰ ਫਿਰ ਭਾਰੀ ਮੀਂਹ ਸ਼ੁਰੂ ਹੋ ਗਿਆ ਅਤੇ ਮੈਚ ਨੂੰ ਰੱਦ ਕਰ ਦਿੱਤਾ ਗਿਆ।
ਗਰੁੱਪ ਏ ਦੇ ਅੰਕ ਸੂਚੀ ਵਿੱਚ, ਭਾਰਤ ਪਹਿਲਾਂ ਹੀ 3 ਮੈਚਾਂ ਵਿੱਚ 6 ਅੰਕਾਂ ਨਾਲ ਸੁਪਰ 8 ਵਿੱਚ ਪ੍ਰਵੇਸ਼ ਕਰ ਚੁੱਕਾ ਹੈ, ਜਦੋਂ ਕਿ ਅਮਰੀਕਾ ਦੀ ਟੀਮ ਚਾਰ ਮੈਚਾਂ (ਦੋ ਜਿੱਤ, ਇੱਕ ਹਾਰ ਅਤੇ ਇੱਕ ਮੈਚ ਰੱਦ) ਵਿੱਚ 5 ਅੰਕਾਂ ਨਾਲ ਗਰੁੱਪ ਵਿੱਚੋਂ ਸੁਪਰ 8 ਵਿੱਚ ਪ੍ਰਵੇਸ਼ ਕਰਨ ਵਾਲੀ ਦੂਜੀ ਟੀਮ ਬਣੀ। ਪਾਕਿਸਤਾਨ ਦੇ 3 ਮੈਚਾਂ ‘ਚ 2 ਅੰਕ ਅਤੇ ਆਇਰਲੈਂਡ ਦਾ 3 ਮੈਚਾਂ ‘ਚ 1 ਅੰਕ ਹੈ।
ਹਿੰਦੂਸਥਾਨ ਸਮਾਚਾਰ