Khanna: ਖੰਨਾ ਦੇ ਨਜ਼ਦੀਕੀ ਪਿੰਡ ਬਗਲੀ ਕਲਾਂ ’ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਪ੍ਰਾਪਤ ਕੀਤੀ ਜਾਣਕਾਰੀ ਰਾਹੀਂ ਪਤਾ ਲਗਾ ਹੈ ਕਿ ਹਥਿਆਰ ਬੰਦ ਤਿੰਨ ਲੁਟੇਰਿਆਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਵਿਚ ਲਗਭਗ 15 ਲੱਖ ਰੁਪਏ ਲੁੱਟ ਲਏ।
ਸਕਿਊਰਿਟੀ ਗਾਰਡ ਦੀ ਬੰਦੂਕ ਖੋ ਲਈ ਅਤੇ ਜਾਂਦੇ ਸਮੇਂ ਬੰਦੂਕ ਸੁੱਟ ਦਿੱਤੀ। ਇਕ ਮੋਟਰਸਾਈਕਲ ‘ਤੇ ਤਿੰਨ ਲੁਟੇਰੇ ਸਵਾਰ ਸਨ ਅਤੇ ਦੋ ਫਾਇਰ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਵਾਰਦਾਤ ਹੁੰਦੇ ਹੀ ਐਸ.ਐਸ.ਪੀ. ਖੰਨਾ ਅਮਨੀਤ ਕੌਡਲ ਮੌਕੇ ’ਤੇ ਪਹੁੰਚੇ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਸਪਾਸ ਦੇ ਇਲਾਕਿਆਂ ਅੰਦਰ ਪੁਲਿਸ ਅਲਰਟ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ