New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਆਪਣੀ ਨਵੀਂ ਕੈਬਨਿਟ ਦੀ ਪਹਿਲੀ ਬੈਠਕ ਕੀਤੀ। ਮੀਟਿੰਗ ਵਿੱਚ ਉਨ੍ਹਾਂ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ। ਮਿਲੀ ਜਾਣਕਾਰੀ ਮੁਤਾਬਕ ਮੋਦੀ 3.0 ਕੈਬਨਿਟ ‘ਚ ਪਹਿਲਾਂ ਦੀ ਤਰ੍ਹਾਂ ਨਿਤਿਨ ਗਡਕਰੀ ਨੂੰ ਸੜਕ ਅਤੇ ਟਰਾਂਸਪੋਰਟ ਮੰਤਰਾਲਾ, ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਅਤੇ ਐੱਸ ਜੈਸ਼ੰਕਰ ਨੂੰ ਵਿਦੇਸ਼ ਮੰਤਰਾਲਾ ਦਿੱਤਾ ਗਿਆ ਹੈ।
ਕੇਂਦਰੀ ਮੰਤਰੀਆਂ ਨੂੰ ਮਿਲੇ ਇਹ ਵਿਭਾਗ
ਅਮਿਤ ਸ਼ਾਹ – ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ
ਰਾਜਨਾਥ ਸਿੰਘ – ਰੱਖਿਆ ਮੰਤਰੀ
ਨਿਤਨ ਜੈ ਰਾਮ ਗਡਕਰੀ – ਟਰਾਂਸਪੋਰਟ ਤੇ ਹਾਈਵੇਅ
ਜਗਤ ਪ੍ਰਕਾਸ਼ ਨੱਡਾ – ਸਿਹਤ ਮੰਤਰਾਲਾ ਤੇ ਰਸਾਇਣ ਤੇ ਖਾਦਾਂ
ਸ਼ਿਵ ਰਾਜ ਸਿੰਘ ਚੌਹਾਨ – ਖੇਤੀ ਤੇ ਪੇਂਡੂ ਵਿਕਾਸ
ਨਿਰਮਲਾ ਸੀਤਾਰਮਨ – ਵਿੱਤ ਮੰਤਰੀ ਤੇ ਕਾਰਪੋਰੇਟ ਮਾਮਲੇ
ਡਾਕਟਰ ਸਬਰਾਮਨੀਅਮ ਜੈ ਸ਼ੰਕਰ – ਵਿਦੇਸ਼ ਮੰਤਰਾਲਾ
ਮਨੋਹਰ ਲਾਲ ਖੱਟਰ – ਹਾਊਸਿੰਗ, ਸ਼ਹਿਰੀ ਵਿਕਾਸ ਤੇ ਊਰਜਾ ਮੰਤਰਾਲਾ
ਐੱਚ ਡੀ ਕੁਮਾਰਸਵਾਮੀ, -ਭਾਰੀ ਉਦਯੋਗ ਤੇ ਸਟੀਲ
ਪਿਊਸ਼ ਵੇਦ ਪ੍ਰਕਾਸ਼ ਗੋਇਲ – ਕਾਮਰਸ ਤੇ ਇੰਡਸਟ੍ਰੀ
ਧਰਮਿੰਦਰ ਪ੍ਰਧਾਨ – ਸਿੱਖਿਆ ਮੰਤਰਾਲਾ
ਜੀਤਨ ਰਾਮ ਮਾਂਝੀ – ਐੱਮਐੱਸਐੱਮਈ ਮੰਤਰਾਲੇ
ਰਾਜੀਵ ਰੰਜਨ ਸਿੰਘ ਉਰਫ਼ ਲੱਲਣ ਸਿੰਘ, ਪੰਚਾਇਤੀ ਰਾਜ ਮੱਛੀ ਪਾਲਣ ਤੇ ਡੇਅਰੀ ਫਾਰਮਿੰਗ
ਸਵਰਦਾਨੰਦ ਸੋਨਵਾਲ – ਪੋਰਟ ਸ਼ਿਪਿੰਗ ਵਾਟਰਵੇਜ਼
ਡਾਕਟਰ ਵੀਰੇਂਦਰ ਕੁਮਾਰ – ਸਮਾਜਿਕ ਨਿਆਂ ਤੇ ਸਸ਼ਕਤੀਕਰਨ
ਕਿੰਜਰੱਪੂ ਰਾਮ ਮੋਹਨ ਨਾਇਡੂ – ਸ਼ਹਿਰੀ ਹਵਾਬਾਜ਼ੀ ਮੰਤਰੀ
ਪ੍ਰਹਿਲਾਦ ਵੈਂਕਟੇਸ਼ ਜੋਸ਼ੀ – ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਤੇ ਨਵਿਆਣਯੋਗ ਊਰਜਾ
ਯੂਐੱਲ ਓ ਰਾਮ – ਆਦਿਵਾਸੀ ਮਾਮਲੇ
ਗਿਰੀਰਾਜ ਸਿੰਘ- ਕੱਪੜਾ ਮੰਤਰਾਲਾ
ਅਸ਼ਨਵੀ ਵੈਸ਼ਨਵ- ਰੇਲਵੇ ਤੇ ਸੂਚਨਾ ਪ੍ਰਸਾਰਣ ਮੰਤਰਾਲਾ, ਇਲੈਕ੍ਰੌਨਿਕ ਤੇ ਸੂਚਨਾ
ਜੋਤਿਰਾਦਿਤਿਆ ਮਾਧਵਰਾਓ ਸਿੰਧਿਆ, ਸੰਚਾਰ ਮੰਤਰਾਲਾ ਤੇ ਉੱਤਰਪੂਰਬੀ ਖੇਤਰੀ ਵਿਕਾਸ
ਭੂਪੇਂਦਰ ਯਾਦਵ – ਵਾਤਾਵਰਣ ਜੰਗਲਾਤ ਤੇ ਮੌਸਮੀ ਤਬਦੀਲੀ
ਗਜੇਂਦਰ ਸਿੰਘ ਸ਼ੇਖ਼ਾਵਤ – ਸਭਿਆਚਾਰ ਤੇ ਸੈਰ ਸਪਾਟਾ
ਅੰਨਪੂਰਨਾ ਦੇਵੀ- ਮਹਿਲਾ ਤੇ ਬਾਲਵਿਕਾਸ
ਕਿਰਨ ਰਿਜਜੂ – ਸੰਸਦੀ ਕਾਰਜਕਾਰੀ ਮੰਤਰੀ ਤੇ ਘੱਟ ਗਿਣਤੀ ਮਾਮਲੇ
ਹਰਦੀਪ ਸਿੰਘ ਪੁਰੀ – ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ
ਡਾਕਟਰ ਮਨਸੁਖ ਮਾਂਡਵੀਆ – ਲੇਬਰ ਤੇ ਰੁਜ਼ਗਾਰ ਮਾਮਲੇ ਤੇ ਯੁਵਾ ਮਾਮਲੇ ਤੇ ਖੇਡਾਂ
ਗੰਗਾਪੁਰਮ ਕਿਸ਼ਨ ਰੈੱਡੀ – ਕੋਲਾਂ ਤੇ ਖਾਨਾਂ ਮੰਤਰਾਲਾ
ਚਿਰਾਗ ਪਾਸਵਾਨ, – ਫੂਡ ਪ੍ਰੋਸੈਸਿੰਗ ਇੰਡਸਟ੍ਰੀ
ਸੀ ਆਰ ਪਾਟਿਲ – ਜਲ ਸਰੋਤ ਮੰਤਰਾਲਾ
ਰਾਜ ਮੰਤਰੀ (ਅਜਾਦ ਚਾਰਜ)
ਰਾਓ ਇੰਦਰਜੀਤ ਸਿੰਘ – ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲਾ, ਯੋਜਨਾ ਮੰਤਰਾਲਾ ਤੇ ਸਭਿਆਚਾਰਕ ਮੰਤਰਾਲਾ
ਡਾਕਟਰ ਜਤਿੰਦਰ ਸਿੰਘ – ਵਿਗਿਆਨ ਅਤੇ ਤਕਨੀਕ ਮੰਤਰਾਲਾ, ਭੂ ਵਿਗਿਆਨ ਮੰਤਰਾਲਾ (ਸੁਤੰਤਰ ਚਾਰਜ) ਪ੍ਰਧਾਨ ਮੰਤਰੀ ਦਫ਼ਤਰ ਨਿੱਜੀ ਤੇ ਜਨਤਕ ਸ਼ਿਕਾਇਤਾਂ, ਪ੍ਰਮਾਣੂ ਊਰਜਾ,
ਅਰਜਨ ਰਾਮ ਮੇਘਵਾਲ – ਕਾਨੂੰਨ ਤੇ ਨਿਆਂ (ਸੁਤੰਤਰ ਚਾਰਜ), ਸੰਸਦੀ ਮਾਮਲੇ (ਰਾਜ ਮੰਤਰੀ)
ਪ੍ਰਤਾਪ ਰਾਓ ਗਣਪਤ ਰਾਓ ਜਾਧਵ – ਆਯੁਸ਼ ਮੰਤਰਾਲਾ (ਸੁਤੰਤਰ ਚਾਰਜ) ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰਾਲਾ
ਜਯੰਤ ਚੌਧਰੀ – ਹੁਨਰ ਵਿਕਾਸ ਤੇ ਕਾਰੋਬਾਰ (ਸੁਤੰਤਰ ਚਾਰਜ) ਸਿੱਖਿਆ ਮੰਤਰਾਲੇ (ਰਾਜ ਮੰਤਰੀ)
ਰਵਨੀਤ ਸਿੰਘ ਬਿੱਟੂ – ਫੁਡ ਪ੍ਰੋਸੈਸਿੰਗ ਇੰਡਸਟਰੀ ਤੇ ਰੇਲਵੇ
ਜਤਿਨ ਪ੍ਰਸ਼ਾਦ – ਵਪਾਰ ਤੇ ਉਦਯੋਗ ਮੰਤਰਾਲਾ, ਬਿਜਲੀ ਤੇ ਸੂਚਨਾ ਤਕਨੀਕ
ਸ਼੍ਰੀਪਦ ਜਸੋਨਾਇਕ – ਊਰਜਾ ਤੇ ਨਵਿਆਉਣਯੋਗ ਊਰਜਾ
ਪੰਕਜ ਚੌਧਰੀ – ਵਿੱਤ ਮੰਤਰਾਲਾ
ਕ੍ਰਿਸ਼ਨਪਾਲ ਗੁੱਜਰ – ਸਹਿਕਾਰਤਾ ਮੰਤਰਾਲਾ
ਰਾਮਦਾਸ ਅਠਾਵਲੇ – ਸਮਾਜਿਨ ਨਿਆਂ ਤੇ ਸਸ਼ਕਤੀਕਰਨ
ਰਾਮਨਾਥ ਠਾਕੁਰ – ਖੇਤੀ ਤੇ ਕਿਸਾਨ ਭਲਾਈ ਮੰਤਰਾਲਾ
ਨਿਤਿਆਨੰਦ ਰਾਏ – ਗ੍ਰਹਿ ਮੰਤਰਾਲਾ
ਅਨੂਪ੍ਰਿਆ ਪਟੇਲ – ਸਿਹਤ ਤੇ ਪਰਿਵਾਰ ਕਲਿਆਣ ਤੇ ਰਸਾਇਣ ਤੇ ਖਾਦਾਂ
ਵੀ. ਸੋਮੰਨਾ – ਜਲ ਸ਼ਕਤੀ ਤੇ ਰੇਲਵੇ
ਡਾਕਟਰ ਪਿਮਾਸਵਾਮੀ ਚੰਦਰ ਸ਼ੇਖ਼ਰ – ਡਾ ਚੰਦਰ ਸ਼ੇਖਰ, ਪੇਂਡੂ ਵਿਕਾਸ ਤੇ ਸੰਚਾਰ
ਪ੍ਰੋਫੈਸਰ ਐੱਸਪੀ ਸਿੰਘ ਬਘੇਲ – ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਤੇ ਪੰਚਾਇਤੀ ਰਾਜ
ਸ਼ੋਭਾਕਰਨ ਲਾਜੇ -ਐਮਐੱਸਐੱਮਈ ਤੇ ਲੇਬਰ ਰੁਜ਼ਗਾਰ ਮੰਤਰਾਲਾ
ਕੀਰਤੀਵਰਧਨ ਸਿੰਘ – ਵਾਤਾਵਰਣ ਜੰਗਲਾਤ, ਮੌਸਮੀ ਤਬਦੀਲੀ, ਵਿਦੇਸ਼ ਮੰਤਰਾਲਾ
ਵੀਐੱਲ ਵਰਮਾ – ਖਪਤਕਾਰ ਮਾਮਲੇ ਭੋਜਨ ਤੇ ਜਨਤਕ ਵੰਡ ਪ੍ਰਣਾਲੀ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼ਾਤਨੂੰ ਠਾਕੁਰ – ਪੋਰਟ ਸ਼ਿਪਿੰਗ ਤੇ ਵਾਟਰਵੇਜ਼
ਸੁਰੇਸ਼ ਗੋਪੀ – ਪੈਟ੍ਰੋਲਿਅਮ ਤੇ ਕੁਦਰਤੀ ਗੈਸ ਤੇ ਸੈਰ ਸਪਾਟਾ ਮੰਤਰਾਲਾ
ਡਾਕਟਰ ਐੱਲ ਮੁਰੂਗਨ – ਸੂਚਨਾ ਤੇ ਪ੍ਰਸਾਰਣ ਤੇ ਸੰਸਦੀ ਮਾਮਲੇ
ਅਜੇ ਟਮਟਾ – ਸੜਕ ਆਵਾਜਾਈ ਤੇ ਹਾਈਵੇਜ਼
ਬੰਡੀ ਸੰਜੇ ਕੁਮਾਰ – ਗ੍ਰਹਿ ਮੰਤਰਾਲਾ
ਕਮਲੇਸ਼ ਪਾਸਵਾਨ – ਪੇਂਡੂ ਵਿਕਾਸ
ਭਾਗੀਰਥ ਚੌਧਰੀ – ਖੇਤੀ ਤੇ ਕਿਸਾਨ ਭਲਾਈ
ਸਤੀਸ਼ ਚੰਦਰ ਦੂਬੇ – ਕੋਲਾ ਤੇ ਖਾਨਾਂ
ਸੰਜੇ ਸੇਠ – ਰੱਖਿਆ ਮੰਤਰਾਲਾ
ਦੁਰਗਾ ਦਾਸ ਉਈਕੇ -ਆਦਿਵਾਸੀ ਮਾਮਲੇ
ਰਕਸ਼ਾ ਨਿਖਿਲ ਖੜਸੇ – ਯੁਵਾ ਮਾਮਲੇ ਤੇ ਖੇਡਾਂ
ਸ਼ੋਕਾਤੂ ਮਜ਼ੂਮਦਾਰ -ਸਿੱਖਿਆ ਮੰਤਰਾਲਾ ਤੇ ਉੱਤਰਪੂਰਬੀ ਖੇਤਰੀ ਵਿਕਾਸ
ਸਵਿੱਤਰੀ ਠਾਕੁਰ – ਮਹਿਲਾ ਤੇ ਬਾਲ ਵਿਕਾਸ
ਤੋਖ਼ਨ ਸਾਹੂ – ਹਾਊਸਿੰਗ ਤੇ ਸ਼ਹਿਰੀ ਵਿਕਾਸ
ਡਾਕਟਰ ਰਾਜਭੂਸ਼ਣ ਚੌਧਰੀ – ਜਲਸ਼ਕਤੀ
ਭੂਪਤੀ ਰਾਜੂ ਸ੍ਰੀਨਿਵਾਸ ਵਰਮਾ – ਭਾਰੀ ਉਦਯੋਗ ਤੇ ਸਟੀਲ
ਹਰਸ਼ ਮਲਹੋਤਰਾ – ਕਾਰਪੋਰੇਟ ਮਾਮਲੇ ਤੇ ਸੜਕ ਆਵਾਜਾਈ ਤੇ ਹਾਈਵੇਜ਼
ਨੀਮੂਬੇਨ ਬਾਭੜੀਆ -ਖਪਤਕਾਰ ਮਾਮਲੇ, ਭੋਜਨ ਤੇ ਜਨਤਕ ਵੰਡ ਪ੍ਰਣਾਲੀ
ਮੁਰਲੀਧਰ ਮੋਹੋਲ – ਸਹਿਕਾਰਤਾ ਮਾਮਲਾ ਤੇ ਸ਼ਹਿਰੀ ਹਵਾਬਾਜ਼ੀ
ਜੌਰਜ ਕੁਰੀਅਨ – ਘੱਟ ਗਿਣਤੀ ਮਾਮਲੇ ਤੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ
ਪਵਿੱਤਰ ਮਾਰਗਰੀਟਾ – ਵਿਦੇਸ਼ ਮੰਤਰਾਲਾ, ਕੱਪੜਾ ਉਦਯੋਗ
ਪੀਐਮ ਮੋਦੀ ਨੇ ਵੀ ਕਈ ਮੰਤਰਾਲੇ ਆਪਣੇ ਕੋਲ ਰੱਖੇ
ਪੀਐਮ ਮੋਦੀ ਨੇ ਅਮਲਾ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਸਾਰੇ ਮਹੱਤਵਪੂਰਨ ਨੀਤੀਗਤ ਮੁੱਦੇ ਅਤੇ ਹੋਰ ਸਾਰੇ ਵਿਭਾਗ ਆਪਣੇ ਕੋਲ ਰੱਖੇ ਹਨ ਜੋ ਕਿਸੇ ਮੰਤਰੀ ਨੂੰ ਨਹੀਂ ਦਿੱਤੇ ਗਏ ਹਨ
ਹਿੰਦੂਸਥਾਨ ਸਮਾਚਾਰ