New Delhi: ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦਾ ਐਲਾਨ ਕੀਤਾ। ਇਨ੍ਹਾਂ ਸਾਰੀਆਂ ਸੀਟਾਂ ‘ਤੇ 10 ਜੁਲਾਈ ਨੂੰ ਵੋਟਿੰਗ ਹੋਵੇਗੀ। ਕਮਿਸ਼ਨ ਅਨੁਸਾਰ ਇਸ ਸਬੰਧੀ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਕੀਤਾ ਜਾਵੇਗਾ ਅਤੇ 10 ਜੁਲਾਈ ਨੂੰ ਵੋਟਾਂ ਪੈਣਗੀਆਂ।
ਜਿਨ੍ਹਾਂ ਸੀਟਾਂ ‘ਤੇ ਉਪ-ਚੋਣਾਂ ਹੋਣੀਆਂ ਹਨ ਉਹ ਇਸ ਪ੍ਰਕਾਰ ਹਨ- ਬਿਹਾਰ ਦੀ ਰੂਪੌਲੀ, ਪੱਛਮੀ ਬੰਗਾਲ ਦੀ ਰਾਏਗੰਜ, ਰਾਣਾਘਾਟ ਦੱਖਣੀ (ਐੱਸਸੀ), ਬਾਗਦਾ (ਐੱਸਸੀ), ਮਾਣਿਕਤਲਾ, ਤਾਮਿਲਨਾਡੂ ਦੀ ਵਿਕਰਾਵੰਡੀ, ਮੱਧ ਪ੍ਰਦੇਸ਼ ਦੀ ਅਮਰਵਾੜਾ (ST), ਉੱਤਰਾਖੰਡ ਦੀ ਬਦਰੀਨਾਥ, ਮੰਗਲੌਰ, ਪੰਜਾਬ ਦੇ ਜਲੰਧਰ ਪੱਛਮੀ (SC), ਹਿਮਾਚਲ ਪ੍ਰਦੇਸ਼ ਦੀ ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ। ਇਹ ਸੀਟਾਂ ਵਿਧਾਇਕਾਂ ਦੇ ਅਸਤੀਫੇ ਜਾਂ ਉਨ੍ਹਾਂ ਦੀ ਮੌਤ ਕਾਰਨ ਖਾਲੀ ਹੋਈਆਂ ਹਨ।
ਹਿੰਦੂਸਥਾਨ ਸਮਾਚਾਰ