Jammu: ਰਿਆਸੀ ਜ਼ਿਲ੍ਹੇ ‘ਚ ਐਤਵਾਰ ਸ਼ਾਮ ਨੂੰ ਬੱਸ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਬਲਾਂ ਨੇ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਇਸ ਵਿੱਚ ਡਰੋਨ ਅਤੇ ਸਨੀਫਰ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ।
ਅੱਤਵਾਦੀ ਹਮਲੇ ‘ਚ ਜ਼ਖਮੀਆਂ ਦੀ ਪਛਾਣ ਸੰਤੋਸ਼ ਕੁਮਾਰ (34) ਉੱਤਰ ਪ੍ਰਦੇਸ਼, ਗੀਤਾ ਦੇਵੀ (35) ਉੱਤਰ ਪ੍ਰਦੇਸ਼, ਲਕਸ਼ਮੀ ਦੇਵੀ (30) ਮਥੁਰਾ, ਮੀਰਾ ਦੇਵੀ (30) ਮਥੁਰਾ, ਆਦਿਤਿਆ ਪ੍ਰਸਾਦ (28) ਨੋਇਡਾ, ਸੇਵਾ (6) ਉੱਤਰ ਪ੍ਰਦੇਸ਼, ਆਯੂਸ਼ ਗੁਪਤਾ (20) ਗੋਰਖਪੁਰ, ਰਾਜੇਸ਼ ਕੁਮਾਰ (45) ਗੋਂਡਾ, ਰਾਘਵ (3) ਗੋਂਡਾ, ਦੀਪਕ ਕੁਮਾਰ (37) ਗੋਂਡਾ, ਨੇਹਾ ਮਿਸ਼ਰਾ (31) ਬਨਾਰਸ, ਵਿਕਾਸ (32) ਬਰਨਪੁਰ, ਪਵਨ ਕੁਮਾਰ (32) ਮੇਰਠ, ਸੋਨੀ ਦੇਵੀ (35) ਉੱਤਰ ਪ੍ਰਦੇਸ਼, ਪ੍ਰੀਤੀ ਗੁਪਤਾ (55) ਗੋਰਖਪੁਰ, ਨੀਲਮ ਗੁਪਤਾ (35) ਗੋਂਡਾ, ਡੇਜ਼ੀ ਪ੍ਰਸਾਦ (39) ਗੋਂਡਾ, ਸ਼ਿਵਾਨੀ (26) ਗੋਂਡਾ, ਬਿਟਨ ਗੁਪਤਾ (35) ਗੋਂਡਾ, ਸ਼ਾਰਦਾ ਦੇਵੀ (30) ਬਲਰਾਮਪੁਰ, ਰਿਕਸ਼ਮਾ ਦੇਵੀ (29) ਗੋਰਖਪੁਰ, ਰਣਜੀਤ ਵਰਮਾ (36) ਬਲਰਾਮਪੁਰ, ਪਵਨ ਸਿੰਘ (31) ਸਰਪੁਰ, ਕਾਜਲ ਵਰਮਾ (15) ਸਰਪੁਰ, ਊਸ਼ਾ ਦੇਵੀ (62) ਬਲਰਾਮਪੁਰ, ਮੈਨਾ ਦੇਵੀ (20) ਬਲਰਾਮਪੁਰ, ਅਜੇ ਗੁਪਤਾ (38) ਸੰਤ ਕਬੀਰ ਨਗਰ, ਰੂਬੀ, ਰਾਘਾ ਦੇਵੀ (27) ਦਿੱਲੀ, ਸੁਮਿਤ ਗੁਪਤਾ (45) ਗੋਂਡਾ, ਭਵਾਨੀ (35) ਦਿੱਲੀ, ਪਵਨ ਕੁਮਾਰ (35) ਦਿੱਲੀ, ਗਣੇਸ਼ ਕੁਮਾਰ, ਬੇਬੀ (2.5) ਦਿੱਲੀ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਸਵਾਰੀਆਂ ਨਾਲ ਭਰੀ ਬੱਸ (ਜੇਕੇ 02 ਏਈ 3485) ਉੱਤਰ ਪ੍ਰਦੇਸ਼ ਦੇ ਸ਼ਰਧਾਲੂਆਂ ਨੂੰ ਲੈ ਕੇ ਸ਼ਿਵਖੋੜੀ ਤੋਂ ਕਟੜਾ ਵਾਪਸ ਆ ਰਹੀ ਸੀ। ਬੱਸ ਵਿੱਚ 45 ਯਾਤਰੀ ਸਵਾਰ ਸਨ। ਪੌਨੀ ਅਤੇ ਸ਼ਿਵਖੋੜੀ ਦੇ ਵਿਚਕਾਰ ਕੰਡਾ ਤ੍ਰਯਾਠ ਖੇਤਰ ਦੇ ਚੰਡੀ ਮੋਡ ਨੇੜੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਬੱਸ ਦੇ ਅੱਗੇ ਆ ਕੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਬੱਸ ਕਰੀਬ 200 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਹਮਲੇ ‘ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 33 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਡੂੰਘੀ ਖਾਈ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਸੈਨਾ ਵਾਂਗ ਕੱਪੜੇ ਪਹਿਨੇ ਇਕ ਅੱਤਵਾਦੀ ਅਚਾਨਕ ਬੱਸ ਦੇ ਸਾਹਮਣੇ ਆ ਗਿਆ ਅਤੇ ਤੇਜ਼ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਚੱਲਦੇ ਹੀ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਬੱਸ ਖੱਡ ਵਿੱਚ ਜਾ ਡਿੱਗੀ। ਚਾਰੇ ਪਾਸੇ ਰੌਲਾ ਪੈ ਗਿਆ। ਕੁਝ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ।
ਹਿੰਦੂਸਥਾਨ ਸਮਾਚਾਰ