New Delhi: ਟੀ-20 ਵਿਸ਼ਵ ਕੱਪ ਐਤਵਾਰ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ 8ਵੀਂ ਵਾਰ ਖੇਡਇਆ ਗਿਆ। ਭਾਰਤ ਨੇ ਵਿਸ਼ਵ ਕੱਪ ‘ਚ ਇਕ ਵਾਰ ਫਿਰ ਪਾਕਿਸਤਾਨ ‘ਤੇ ਜਿੱਤ ਦਰਜ ਕੀਤੀ। ਟੀ-20 ਮੈਚ ‘ਚ ਪਾਕਿਸਤਾਨ ਵਰਗੀ ਟੀਮ ਨੂੰ 120 ਦੌੜਾਂ ਨਾ ਬਣਾਉਣ ਦੇਣ ਦੀ ਚੁਣੌਤੀ ਸੀ। ਇਹ ਟੀ-20 ਇੰਟਰਨੈਸ਼ਨਲ ‘ਚ ਭਾਰਤ ਦਾ ਸਭ ਤੋਂ ਘੱਟ ਸਕੋਰ ਹੈ। ਟੀ-20 ਵਿਸ਼ਵ ਕੱਪ ‘ਚ ਭਾਰਤ ਨੇ ਪਾਕਿਸਤਾਨ ਨੂੰ 120 ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕਰਨ ਦਿੱਤਾ। ਆਖਰੀ ਓਵਰ ‘ਚ ਪਾਕਿਸਤਾਨ ਨੂੰ ਜਿੱਤ ਲਈ 18 ਦੌੜਾਂ ਚਾਹੀਦੀਆਂ ਸਨ, ਇਸ ਓਵਰ ‘ਚ ਅਰਸ਼ਦੀਪ ਨੇ 11 ਦੌੜਾਂ ਦਿੱਤੀਆਂ।
ਭਾਰਤ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ। ਪਾਕਿਸਤਾਨ ਦੀ ਟੀਮ 7 ਵਿਕਟਾਂ ‘ਤੇ 113 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੂੰ 2 ਓਵਰਾਂ ਵਿੱਚ 21 ਦੌੜਾਂ ਦੀ ਲੋੜ ਸੀ। ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬੁਮਰਾਹ ਨੇ 6 ਗੇਂਦਾਂ ‘ਤੇ ਸਿਰਫ 3 ਦੌੜਾਂ ਦਿੱਤੀਆਂ ਅਤੇ ਇਫਤਿਖਾਰ ਦਾ ਮਹੱਤਵਪੂਰਨ ਵਿਕਟ ਵੀ ਲਿਆ।
ਦਸ ਦਇਏ ਕਿ ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਰਾਤ 8 ਵਜੇ ਤੋਂ ਨਿਊਯਾਰਕ ਦੇ ਨਸਾਊ ਕਾਊਂਟੀ ਸਟੇਡੀਅਮ ‘ਚ ਮੈਚ ਖੇਡਿਆ ਗਿਆ। ਜਿੱਥੇ ਪਾਕਿਸਤਾਨ ਨੇ ਟਾਸ ਜਿੱਤ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਟੀਮ ਇੰਡੀਆ 119 ਦੌੜਾਂ ‘ਤੇ ਆਲ ਆਊਟ ਹੋ ਗਈ। ਛੋਟੇ ਸਕੋਰ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਜਿੱਤ ਵੱਲ ਵਧ ਰਹੀ ਸੀ ਪਰ ਬੁਮਰਾਹ ਦੀ ਗੇਂਦਬਾਜ਼ੀ ਅੱਗੇ ਪਾਕਿਸਤਾਨੀ ਬੱਲੇਬਾਜ਼ ਨਹੀਂ ਟਿਕ ਸਕੇ। ਰਿਜ਼ਵਾਨ 15ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਬੋਲਡ ਹੋ ਗਿਆ। ਇਸ ਤੋਂ ਬਾਅਦ ਟੀਮ ‘ਤੇ ਦਬਾਅ ਵਧ ਗਿਆ ਅਤੇ ਆਖਰਕਾਰ ਉਹ ਟੀਚੇ ਤੱਕ ਨਹੀਂ ਪਹੁੰਚ ਸਕੀ।ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ, ਹਾਰਦਿਕ ਪੰਡਯਾ ਨੇ 2 ਵਿਕਟਾਂ ਅਤੇ ਅਰਸ਼ਦੀਪ ਸਿੰਘ-ਅਕਸ਼ਰ ਨੇ ਇਕ-ਇਕ ਵਿਕਟ ਲਈ।
ਹਿੰਦੂਸਥਾਨ ਸਮਾਚਾਰ