New Delhi: NDA ਦੀ ਨਰਿੰਦਰ ਮੋਦੀ ਸਰਕਾਰ ਦੀ ਵਾਪਸੀ ਨਾਲ ਸ਼ੇਅਰ ਬਾਜ਼ਾਰ ਖੁਸ਼ ਨਜ਼ਰ ਆ ਰਿਹਾ ਹੈ। ਸੋਮਵਾਰ ਨੂੰ ਸੈਂਸੈਕਸ 77,000 ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਨਿਫਟੀ ਵੀ ਸੋਮਵਾਰ 23,411.90 ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ। ਅੱਜ ਸੈਂਸੈਕਸ 76,935.41 ‘ਤੇ ਖੁੱਲ੍ਹਿਆ। ਜਦਕਿ ਨਿਫਟੀ 23,319.95 ‘ਤੇ ਖੁੱਲ੍ਹਿਆ। ਦੱਸ ਦਈਏ ਕਿ ਸੈਂਸੈਕਸ ਨੇ 77079.04 ਦਾ ਰਿਕਾਰਡ ਉੱਚ ਪੱਧਰ ਬਣਾਇਆ ਅਤੇ ਨਿਫਟੀ ਨੇ 23,411.90 ਦਾ ਰਿਕਾਰਡ ਉੱਚ ਪੱਧਰ ਬਣਾਇਆ।
ਸ਼ੁੱਕਰਵਾਰ ਨੂੰ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,720.8 ਅੰਕ ਜਾਂ 2.29 ਫੀਸਦੀ ਦੀ ਛਾਲ ਮਾਰ ਕੇ 76,795.31 ਦੇ ਨਵੇਂ ਰਿਕਾਰਡ ਉੱਚ ਪੱਧਰ (All Time High)’ਤੇ ਪਹੁੰਚ ਗਿਆ ਸੀ। ਸੈਂਸੈਕਸ 1,618.85 ਅੰਕ ਜਾਂ 2.16 ਫੀਸਦੀ ਵਧ ਕੇ 76,693.36 ਦੇ ਰਿਕਾਰਡ ਉੱਚ ਪੱਧਰ ‘ਤੇ ਬੰਦ ਹੋਇਆ। ਦੱਸ ਦਈਏ ਕਿ ਪਿਛਲੇ ਹਫਤੇ ਬੀ.ਐੱਸ.ਈ. ਦਾ ਸੈਂਸੈਕਸ 2,732.05 ਅੰਕ ਜਾਂ 3.69 ਫੀਸਦੀ ਵਧਿਆ, ਜਦਕਿ ਨਿਫਟੀ 759.45 ਅੰਕ ਜਾਂ 3.37 ਫੀਸਦੀ ਵਧਿਆ।
ਦਸ ਦਇਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਨਾਲ ਐਤਵਾਰ 9 ਜੂਨ ਨੂੰ ਤੀਜੀ ਵਾਰ ਸਹੁੰ ਚੁੱਕੀ। ਪੀਐਮ ਮੋਦੀ ਦੇ ਤੀਜੇ ਕਾਰਜਕਾਲ ਲਈ ਸਹੁੰ ਚੁੱਕ ਸਮਾਗਮ ਤੋਂ ਬਾਅਦ ਸੋਮਵਾਰ ਪਹਿਲੀ ਵਾਰ ਸ਼ੇਅਰ ਬਾਜ਼ਾਰ ਖੁੱਲ੍ਹਣ ਜਾ ਰਿਹਾ ਹੈ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਸੋਮਵਾਰ ਬਾਜ਼ਾਰ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਸੈਂਸੈਕਸ ਆਪਣੇ ਸਭ ਤੋਂ ਉੱਚੇ ਪੱਧਰ (All Time High) ‘ਤੇ ਪਹੁੰਚਿਆ ਸੀ। ਇਸ ਦੇ ਨਾਲ ਹੀ ਨਿਫਟੀ ਆਪਣੇ ਰਿਕਾਰਡ ਉਚਾਈ ਤੋਂ 20 ਅੰਕ ਦੂਰ ਸੀ।
ਹਿੰਦੂਸਥਾਨ ਸਮਾਚਾਰ