Paris: ਸਪੇਨ ਦੇ ਸਟਾਰ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਸ਼ੁੱਕਰਵਾਰ ਨੂੰ ਇੱਕ ਉਤਰਾਤ-ਚੜ੍ਹਾਅ ਭਰੇ ਮੁਕਾਬਲੇ ’ਚ ਇਟਲੀ ਦੇ ਜਨਨਿਕ ਸਿਨਰ ਨੂੰ 2-6, 6-3, 3-6, 6-4, 6-3 ਨਾਲ ਹਰਾ ਕੇ ਪਹਿਲੇ ਫਰੈਂਚ ਓਪਨ ਦੇ ਫਾਈਨਲ ਲਈ ਕੁਆਲੀਫਾਈ ਕੀਤਾ।
ਤੀਜਾ ਦਰਜਾ ਪ੍ਰਾਪਤ ਅਲਕਰਾਜ਼ ਨੇ ਸ਼ੁਰੂਆਤੀ ਸੈੱਟ ‘ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਇਸ ਤੋਂ ਬਾਅਦ ਸਿਨਰ ਦੀਆਂ ਗਲਤੀਆਂ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਦੂਜਾ ਸੈੱਟ ਜਿੱਤ ਕੇ ਮੈਚ ਬਰਾਬਰੀ ’ਤੇ ਲਿਆ ਦਿੱਤਾ।
ਹਾਲਾਂਕਿ ਆਸਟ੍ਰੇਲੀਅਨ ਓਪਨ ਚੈਂਪੀਅਨ ਸਿਨਰ, ਜੋ ਅਗਲੇ ਹਫਤੇ ਵਿਸ਼ਵ ਦੇ ਨੰਬਰ ਇਕ ਦੇ ਤੌਰ ‘ਤੇ ਅਹੁਦਾ ਸੰਭਾਲਣਗੇ, ਨੇ ਕੋਰਟ ਫਿਲਿਪ ਚੈਟਰੀਅਰ ‘ਤੇ ਖੇਡੇ ਗਏ ਮੈਚ ਦੇ ਤੀਜੇ ਸੈੱਟ ‘ਚ ਸ਼ਾਨਦਾਰ ਵਾਪਸੀ ਕੀਤੀ, ਪਰ ਅਲਕਰਾਜ਼ ਨੇ ਫਿਰ ਬਾਕੀ ਦੇ ਦੋ ਸੈੱਟ ਜਿੱਤ ਕੇ ਮੈਚ ‘ਤੇ ਕਬਜ਼ਾ ਕਰ ਲਿਆ। ਡਬਲ ਗ੍ਰੈਂਡ ਸਲੈਮ ਚੈਂਪੀਅਨ ਅਲਕਰਾਜ਼, ਜੋ ਆਪਣੇ ਵਿੰਬਲਡਨ ਅਤੇ ਯੂ.ਐੱਸ. ਓਪਨ ਖ਼ਿਤਾਬਾਂ ਵਿੱਚ ਵਾਧਾ ਕਰਨ ਦੀ ਉਮੀਦ ਵਿੱਚ ਹਨ, ਉਹ ਐਤਵਾਰ ਨੂੰ ਫਾਈਨਲ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਜਾਂ ਦੋ ਵਾਰ ਦੇ ਉਪ ਜੇਤੂ ਨਾਰਵੇ ਦੇ ਕੈਸਪਰ ਰੂਡ ਦਾ ਸਾਹਮਣਾ ਕਰਨਗੇ।
ਹਿੰਦੂਸਥਾਨ ਸਮਾਚਾਰ