Chandigarh: ਸੂਬੇ ਵਿਚ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੀਟ-ਵੇਵ ਵੀ ਚੱਲ ਰਹੀ ਹੈ, ਜਿਸ ਨਾਲ ਨਾਗਰਿਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧ ਵਿਚ ਸਿਹਤ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੂ ਦੇ ਪ੍ਰਕੋਪ ਨਾਲ ਬਚਾਅ ਲਈ ਵਿਸ਼ੇਸ਼ ਸਾਵਧਾਨੀ ਵਰਤਣੀ ਹੋਵੇਗੀ। ਉਨ੍ਹਾਂ ਨੇ ਨਾਗਰਿਕਾਂ ਨੁੰ ਅਪੀਲ ਕੀਤੀ ਹੈ ਕਿ ਉਹ ਛੋਟੇ ਬੱਚਿਆਂ ਦੇ ਬਜੁਰਗਾਂ ਦੀ ਵਿਸ਼ੇਸ਼ ਦੇਖਭਾਲ ਕਰਨ।
ਉਨ੍ਹਾਂ ਨੇ ਕਿਹਾ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਕੁੱਝ ਦਿਨ ਬਹੁਤ ਵੱਧ ਗਰਮੀ ਹੋਣ ਤੇ ਲੂ ਦੇ ਚੱਲਣ ਦੀ ਸੰਭਾਵਨਾ ਜਤਾਈ ਹੈ। ਇਸ ਬਾਰੇ ਵਿਚ ਸਿਹਤ ਵਿਭਾਵ ਵੱਲੋਂ ਜਾਰੀ ਏਡਵਾਈਜਰੀ ਕੀਤੀ ਗਈ ਹੈ, ਜਿਸ ਦੇ ਅਨੁਸਾਰ ਨਾਗਰਿਕਾਂ ਨੂੰ ਬਚਾਅ ਵਿਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜਰੂਰਤ ਹੈ। ਨਾਗਰਿਕਾਂ ਨੂੰ ਪਾਣੀ ਦੀ ਕਮੀ ਕਰਨ ਵਾਲੇ ਚਾਹ, ਕਾਫੀ ਅਤੇ ਕਾਰਬੋਟੇਟਿਡ ਪੀਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਬਚਨਾ ਚਾਹੀਦਾ ਹੈ।ਉਹ ਉੱਚ ਪ੍ਰੋਟੀਨ ਯੁਕਤ ਤੇ ਬਾਸੀ ਭੋਜਨ ਨਾ ਖਾਣ। ਕਮਜੋਰ , ਚੱਕਰ ਆਉਣਾ, ਸਿਰ ਦਰਦ, ਦੌਰੇ ਵਰਗੇ ਹੀਟ ਸਟ੍ਰੋਕ , ਹੀਟ ਰੈਸ਼ ਨੂੰ ਪਹਿਚਾਨਣ। ਜੇਕਰ ਬੀਮਾਰੀ ਮਹਿਸੂਸ ਕਰਨ ਤਾਂ ਤੁਰੰਤ ਡਾਕਟਰ ਨੂੰ ਦਿਖਾਉਣ।
ਬੁਲਾਰੇ ਨੇ ਕਿਹਾ ਕਿ ਲੂ ਤੋਂ ਬਚਾਅ ਲਈ ਸਮੇਂ-ਸਮੇਂ ‘ਤੇ ਕਾਫੀ ਪਾਣੀ ਪੀਣ, ਭਲੇ ਹੀ ਪਿਆਸ ਨਾ ਲੱਗੀ ਹੋਵੇ। ਇਸ ਤੋਂ ਇਲਾਵਾ, ਹਲਕੇ ਰੰਗ ਦੇ ਤੇ ਢਿੱਲੇ ਤੇ ਸੂਤੀ ਕਪੜੇ ਪਹਿਨਣ। ਧੁੱਪ ਵਿਚ ਬਾਹਰ ਜਾਂਦੇ ਸਮੇਂ ਸੁਰੱਖਿਆਤਮਕ ਚਸ਼ਮੇ, ਛੱਤਰੀ/ਟੋਪੀ, ਬੂਟ ਜਾਂ ਚੱਪਲ ਦੀ ਵਰਤੋ ਕਰਨ। ਜਦੋਂ ਬਾਹਰ ਦਾ ਤਾਪਮਾਨ ਵੱਧ ਹੋਵੇਗ ਤਾਂ ਸਖਤ ਮਿਹਨਤ ਦੀ ਗਤੀਵਿਧੀਆਂ ਤੋਂ ਬੱਚਣ। ਬਿਨ੍ਹਾਂ ਕੰਮ ਦੇ ਤੱਪਤੀ ਦੁਪਹਿਰੀ ਵਿਚ ਘਰ ਤੋਂ ਬਾਹਰ ਨਿਕਲਣ ਤੋਂ ਬੱਚਣ। ਓਆਰਐਸ, ਘਰ ‘ਤੇ ਬਣੇ ਪੀਣ ਪਦਾਰਥ ਜਿਵੇਂ ਲੱਸੀ, ਤੋਰਾਨੀ (ਚਾਵਲ ਦਾ ਪਾਣੀ), ਨੀਬੂ ਪਾਣੀ, ਦਹੀਂ ਆਦਿ ਦੀ ਵਰਤੋ ਕਰਨ ਜੋ ਸ਼ਰੀਰ ਨੁੰ ਫਿਰ ਤੋਂ ਹਾਈਡ੍ਰੇਂਅ ਕਰਨ ਵਿਚ ਮਦਦ ਕਰਦਾ ਹੈ। ਘਰ ਨੂੰ ਠੰਢਾ ਰੱਖਣ, ਪਰਦੇ, ਸ਼ਟਰ ਜਾਂ ਸਨਸ਼ੈਡ ਦੀ ਵਰਤੋ ਕਰਨ ਅਤੇ ਰਾਤ ਵਿਚ ਤਾਕੀਆਂ ਖੋਲਣ , ਪੱਖੇ ਦੀ ਵਰਤੋ ਕਰਨ।
ਉਨ੍ਹਾਂ ਨੇ ਕਿਹਾ ਕਿ ਪਾਰਕ ਕੀਤੇ ਗਏ ਵਾਹਨਾਂ ਵਿਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੁੰ ਨਾ ਛੱਡਣ। ਜਾਨਵਰਾਂ ਨੂੰ ਛਾਂ ਵਿਚ ਰੱਖਣ ਅਤੇ ਉਨ੍ਹਾਂ ਨੁੰ ਪੀਣ ਲਈ ਭਰਪੂਰ ਪਾਣੀ ਦੇਣ। ਨਾਗਰਿਕ ਖੁਦ ਦੇ ਨਾਲ-ਨਾਲ ਬੇਜੁਬਾਨ ਪਸ਼ੂ ਅਤੇ ਪੰਛੀਆਂ ਦਾ ਵੀ ਧਿਆਨ ਰੱਖਣ। ਜਿੱਥੇ ਅਕਸਰ ਪੰਛੀ ਆਉਂਦੇ ਹਨ ਉੱਥੇ ਪਾਣੀ ਦੀ ਸਹੀ ਪ੍ਰਬੰਧ ਕਰਨ ਤਾਂ ਜੋ ਪਿਆਸ ਲਗਣ ‘ਤੇ ਪੰਛੀ ਪਾਣੀ ਪੀ ਸਕਣ। ਬਹੁਤ ਵੱਧ ਗਰਮੀ ਦੇ ਚਲਦੇ ਪੰਛੀਆਂ ਨੂੰ ਵਾਰ-ਵਾਰ ਪਿਆਸ ਲੱਗਣਾ ਸਵਾਭਿਕ ਹੈ।
ਹਿੰਦੂਸਥਾਨ ਸਮਾਚਾਰ