Lok Sabha Election 2024 Results Live Update/Trivandrum: ਦੱਖਣੀ ਭਾਰਤ ਦੇ ਆਖਰੀ ਰਾਜ ਕੇਰਲ ਵਿੱਚ ਕਾਂਗਰਸ ਦਾ ਦਬਦਬਾ ਬਰਕਰਾਰ ਹੈ। ਪਹਿਲੇ ਦੋ ਘੰਟਿਆਂ ਬਾਅਦ ਸੂਬੇ ਦੀਆਂ 20 ‘ਚੋਂ 13 ਸੀਟਾਂ ‘ਤੇ ਕਾਂਗਰਸ ਅੱਗੇ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੂਬੇ ਦੀ ਵਾਇਨਾਡ ਸੀਟ ਤੋਂ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਹਨ। ਉੱਥੇ ਹੀ ਭਾਰਤੀ ਜਨਤਾ ਪਾਰਟੀ ਵੀ ਸੂਬੇ ਵਿੱਚ ਆਪਣਾ ਖਾਤਾ ਖੋਲ੍ਹਦੀ ਨਜ਼ਰ ਆ ਰਹੀ ਹੈ।
ਤ੍ਰਿਸੂਰ ਤੋਂ ਭਾਜਪਾ ਉਮੀਦਵਾਰ ਸੁਰੇਸ਼ ਗੋਪੀ ਆਪਣੇ ਨੇੜਲੇ ਵਿਰੋਧੀ ਸੀਪੀਆਈ (ਐਮ) ਦੇ ਉਮੀਦਵਾਰ ਤੋਂ 10 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਕੇਰਲ ‘ਚ ਇਕ ਵਾਰ ਫਿਰ 2019 ਦਾ ਇਤਿਹਾਸ ਦੁਹਰਾਉਂਦਾ ਨਜ਼ਰ ਆ ਰਿਹਾ ਹੈ। ਕਾਂਗਰਸ ਨੇ 2019 ‘ਚ 15 ਸੀਟਾਂ ਜਿੱਤੀਆਂ ਸਨ, ਇਸ ਵਾਰ ਉਹ 13 ‘ਤੇ ਅੱਗੇ ਹੈ।
ਜਦਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ 02 ਸੀਟਾਂ ‘ਤੇ, ਇੰਡੀਅਨ ਯੂਨੀਅਨ ਮੁਸਲਿਮ ਲੀਗ 02 ਸੀਟਾਂ ‘ਤੇ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ 01 ਸੀਟ ‘ਤੇ ਅੱਗੇ ਚੱਲ ਰਹੀ ਹੈ। ਇਨ੍ਹਾਂ ਪਾਰਟੀਆਂ ਨੇ 2019 ਵਿੱਚ ਵੀ ਇੰਨੀਆਂ ਹੀ ਸੀਟਾਂ ਜਿੱਤੀਆਂ ਸਨ। ਕੇਰਲ ਕਾਂਗਰਸ ਵੀ ਇਸ ਵਾਰ 01 ਸੀਟ ‘ਤੇ ਅੱਗੇ ਹੈ।
ਹਿੰਦੂਸਥਾਨ ਸਮਾਚਾਰ