Lok Sabha Election 2024 Result Live Update/Kolkata: ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਦੇ ਪਹਿਲੇ ਦੋ ਘੰਟਿਆਂ ਦੇ ਰੁਝਾਨ ਹੈਰਾਨ ਕਰਨ ਵਾਲੇ ਹਨ। ਇੱਥੇ ਵਿਰੋਧੀ ਭਾਜਪਾ ਕਈ ਥਾਵਾਂ ‘ਤੇ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਪਛਾੜਦੀ ਨਜ਼ਰ ਆ ਰਹੀ ਹੈ। ਸੂਬੇ ਦੀਆਂ 42 ਲੋਕ ਸਭਾ ਸੀਟਾਂ ‘ਚੋਂ ਪਹਿਲੇ ਘੰਟੇ ‘ਚ ਭਾਜਪਾ ਤ੍ਰਿਣਮੂਲ ਨਾਲੋਂ ਦੁੱਗਣੀ ਸੀਟਾਂ ‘ਤੇ ਅੱਗੇ ਸੀ ਰੂਝਾਨਾਂ ਮੁਤਾਬਕ ਭਾਜਪਾ ਸੂਬੇ ‘ਚ 15 ਸੀਟਾਂ ‘ਤੇ ਅੱਗੇ ਹੈ ਜਦਕਿ ਟੀ.ਐੱਮ.ਸੀ. ਵੀ ਇੰਨੀਆ ਸੀਟਾਂ ’ਤੇ ਹੀ ਅੱਗੇ ਚੱਲ ਰਹੀ ਹੈ।
ਮੁਰਸ਼ਿਦਾਬਾਦ ਤੋਂ ਖੱਬੇ ਮੋਰਚੇ ਦੇ ਉਮੀਦਵਾਰ ਮੁਹੰਮਦ ਸਲੀਮ ਵੀ ਅੱਗੇ ਚੱਲ ਰਹੇ ਹਨ। ਜਦਕਿ ਕਾਂਗਰਸ ਦੋ ਸੀਟਾਂ ‘ਤੇ ਅੱਗੇ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਬਿਸ਼ਨੂਪੁਰ ਤੋਂ ਭਾਜਪਾ ਉਮੀਦਵਾਰ ਸੌਮਿਤਰਾ ਖਾਨ ਅੱਗੇ ਚੱਲ ਰਹੇ ਹਨ। ਤ੍ਰਿਣਮੂਲ ਉਮੀਦਵਾਰ ਸ਼ਰਮੀਲਾ ਸਰਕਾਰ ਬਰਦਵਾਨ ਤੋਂ ਅੱਗੇ ਹਨ, ਜਦਕਿ ਭਾਜਪਾ ਉਮੀਦਵਾਰ ਦਲੀਪ ਘੋਸ਼ ਬਰਦਵਾਨ-ਦੁਰਗਾਪੁਰ ਤੋਂ ਪਿੱਛੇ ਚੱਲ ਰਹੇ ਹਨ। ਬਰਦਵਾਨ-ਦੁਰਗਾਪੁਰ ਵਿੱਚ ਤ੍ਰਿਣਮੂਲ ਉਮੀਦਵਾਰ ਕੀਰਤੀ ਆਜ਼ਾਦ 1700 ਤੋਂ ਵੱਧ ਵੋਟਾਂ ਨਾਲ ਅੱਗੇ ਹਨ।
ਹੁਗਲੀ ਤੋਂ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ ਅੱਗੇ ਚੱਲ ਰਹੀ ਹਨ। ਕੂਚ ਬਿਹਾਰ ਤੋਂ ਭਾਜਪਾ ਉਮੀਦਵਾਰ ਨਿਸ਼ੀਥ ਪ੍ਰਮਾਣਿਕ ਪਛੜ ਗਏ ਹਨ। ਤ੍ਰਿਣਮੂਲ ਉਮੀਦਵਾਰ ਜਗਦੀਸ਼ ਵਰਮਾ ਬਸੂਨੀਆ ਅੱਗੇ ਹਨ। ਆਸਨਸੋਲ ਤ੍ਰਿਣਮੂਲ ਉਮੀਦਵਾਰ ਸ਼ਤਰੂਘਨ ਸਿਨਹਾ ਪਿੱਛੇ ਚੱਲ ਰਹੇ ਹਨ ਅਤੇ ਭਾਜਪਾ ਉਮੀਦਵਾਰ ਐਸਐਸ ਆਹਲੂਵਾਲੀਆ ਅੱਗੇ ਚੱਲ ਰਹੇ ਹਨ।
ਝਾਰਗ੍ਰਾਮ ਤੋਂ ਤ੍ਰਿਣਮੂਲ ਉਮੀਦਵਾਰ ਕਾਲੀਪਦ ਸੋਰੇਨ ਅੱਗੇ ਹਨ। ਤਮਲੁਕ ਤੋਂ ਭਾਜਪਾ ਉਮੀਦਵਾਰ ਅਭਿਜੀਤ ਗੰਗੋਪਾਧਿਆਏ ਅੱਗੇ ਚੱਲ ਰਹੇ ਹਨ। ਮੇਦਿਨੀਪੁਰ ਤੋਂ ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ ਅੱਗੇ ਚੱਲ ਰਹੇ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਡਾਇਮੰਡ ਹਾਰਬਰ ਤੋਂ ਅੱਗੇ ਚੱਲ ਰਹੇ ਹਨ ਜਦਕਿ ਬਸ਼ੀਰਹਾਟ ਤੋਂ ਭਾਜਪਾ ਉਮੀਦਵਾਰ ਰੇਖਾ ਪਾਤਰਾ ਪਿਛਲੇ ਦੋ ਘੰਟਿਆਂ ਤੋਂ ਅੱਗੇ ਚੱਲ ਰਹੇ ਹਨ।
ਹਿੰਦੂਸਥਾਨ ਸਮਾਚਾਰ