Lok Sabha Election 2024 Live Updates/New Delhi: ਦੇਸ਼ ਭਰ ਵਿੱਚ ਹੁਣ ਤੱਕ ਇੱਕ ਘੰਟਾ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਭਾਰਤੀ ਚੋਣ ਕਮਿਸ਼ਨ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਲੋਕ ਸਭਾ ਸੀਟਾਂ ਦੀ ਹੁਣ ਤੱਕ ਦੀ ਗਿਣਤੀ ਦੇ ਰੁਝਾਨਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ 75 (ਕੁੱਲ 76) ਸੀਟਾਂ ‘ਤੇ ਅੱਗੇ ਹੈ।
ਕਮਿਸ਼ਨ ਅਨੁਸਾਰ ਕਾਂਗਰਸ 25, ਸਮਾਜਵਾਦੀ ਪਾਰਟੀ 8, ਆਮ ਆਦਮੀ ਪਾਰਟੀ 6, ਤੇਲਗੂ ਦੇਸ਼ਮ 4, ਜਨਤਾ ਦਲ (ਸੈਕੂਲਰ) 2, ਹਿੰਦੁਸਤਾਨੀ ਅਵਾਮ ਮੋਰਚਾ 1, ਨਾਗਾ ਪੀਪਲਜ਼ ਫਰੰਟ 1, ਵਾਇਸ ਆਫ ਪੀਪਲਜ਼ ਪਾਰਟੀ 1, ਜੋਰਮ ਪੀਪਲ ਮੂਵਮੈਂਟ 1, ਸ਼੍ਰੋਮਣੀ ਅਕਾਲੀ ਦਲ 1, ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ 1, ਸਿੱਕਮ ਕ੍ਰਾਂਤੀਕਾਰੀ ਮੋਰਚਾ 1, ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) 1, ਜੰਮੂ-ਕਸ਼ਮੀਰ ਪੀਪਲ ਕਾਨਫਰੰਸ 1, ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ 1 ਅਤੇ ਹੋਰ (ਇੰਡੀ) 3 ਸੀਟਾਂ ’ਤੇ ਅੱਗ ਹੈ।
ਹਿੰਦੂਸਥਾਨ ਸਮਾਚਾਰ