Shree Hemkund Sahib/Chardham/Dehradoon: ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਦੀ ਸ਼ੁਰੂਆਤ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਆਮਦ ਹੈ। ਕੋਈ ਵੀ ਸ਼ਰਧਾਲੂ ਦਰਸ਼ਨ ਕੀਤੇ ਬਿਨਾਂ ਵਾਪਸ ਨਾ ਜਾਵੇ, ਇਸਦੇ ਲਈ ਪੂਰਾ ਸਰਕਾਰੀ ਤੰਤਰ ਪ੍ਰਬੰਧ ਕਰਨ ‘ਚ ਜੁਟਿਆ ਹੋਇਆ ਹੈ। ਹੁਣ ਤੱਕ 1336767 ਸ਼ਰਧਾਲੂ ਚਾਰ ਧਾਮ ਅਤੇ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਪੁੱਜੇ ਹੋਏ ਹਨ।
ਕੇਦਾਰਨਾਥ ਧਾਮ ਵਿੱਚ ਸ਼ਰਧਾਲੂਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਨਹੀਂ ਆ ਰਹੀ ਹੈ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਵਿਵਸਥਿਤ ਗਿਣਤੀ ਤੈਅ ਕੀਤੀ ਗਈ ਸੀ ਪਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਦਰਸ਼ਨਾਂ ਦੀ ਨਿਰਧਾਰਿਤ ਸੰਖਿਆ ਦੇਣਾ ਅਸੰਭਵ ਜਾਪਦਾ ਹੈ।
10 ਮਈ ਤੋਂ ਹੁਣ ਤੱਕ ਕੇਦਾਰਨਾਥ ਧਾਮ ‘ਚ 551705 ਸ਼ਰਧਾਲੂ ਬਾਬਾ ਦਾ ਆਸ਼ੀਰਵਾਦ ਲੈ ਚੁੱਕੇ ਹਨ। ਹੁਣ ਤੱਕ 240044 ਸ਼ਰਧਾਲੂ ਯਮੁਨੋਤਰੀ ਧਾਮ ਵਿਖੇ ਮਾਂ ਯਮੁਨੋਤਰੀ ਦੇ ਦਰਸ਼ਨ ਕਰਕੇ ਪੁੰਨ ਪ੍ਰਾਪਤ ਕਰ ਚੁੱਕੇ ਹਨ। ਹੁਣ ਤੱਕ 231983 ਸ਼ਰਧਾਲੂ ਗੰਗੋਤਰੀ ਧਾਮ ‘ਚ ਮਾਤਾ ਗੰਗਾ ਦੇ ਦਰਸ਼ਨ ਕਰ ਚੁੱਕੇ ਹਨ। ਉੱਥੇ ਹੀ ਹੁਣ ਤੱਕ 299888 ਸ਼ਰਧਾਲੂ ਬਦਰੀਨਾਥ ਧਾਮ ਪਹੁੰਚੇ ਹਨ। ਚਾਰ ਧਾਮ ਦੇ ਦਰਸ਼ਨ ਕਰਨ ਤੋਂ ਬਾਅਦ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਾਂ ਧਾਰੀ ਦੇਵੀ ਦੇ ਦਰਸ਼ਨਾਂ ਲਈ ਆ ਰਹੇ ਹਨ।
ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 25 ਮਈ ਨੂੰ ਖੋਲ੍ਹੇ ਗਏ ਸਨ। ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਹੁਣ ਤੱਕ 13147 ਸ਼ਰਧਾਲੂ ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ। ਕੁੱਲ ਮਿਲਾ ਕੇ ਹੁਣ ਤੱਕ 1336767 ਸ਼ਰਧਾਲੂ ਚਾਰੇ ਧਾਮ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ