New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰਨਗੇ। ਭਾਜਪਾ ਨੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਦੇ ਚੋਣ ਦੌਰੇ ਦਾ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਸ਼ਾਹ ਇਸ ਵਾਰ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰ ਰਹੇ ਹਨ।
ਬੀਜੇਪੀ ਦੇ ਐਕਸ ਹੈਂਡਲ ਮੁਤਾਬਕ ਅਮਿਤ ਸ਼ਾਹ ਸਵੇਰੇ 11:30 ਵਜੇ ਮਹਾਰਾਜਗੰਜ ਲੋਕ ਸਭਾ ਹਲਕੇ ਵਿੱਚ ਜਨਸਭਾ ਨੂੰ ਸੰਬੋਧਨ ਕਰਕੇ ਅੱਜ ਦੇ ਪ੍ਰਚਾਰ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸ਼ਾਹ ਦੇਵਰੀਆ ‘ਚ ਦੁਪਹਿਰ 1:15 ਵਜੇ, ਬਲੀਆ ਦੇ ਹੈਬਤਪੁਰ ‘ਚ ਦੁਪਹਿਰ 2:30 ਵਜੇ ਅਤੇ ਰਾਬਰਟਸਗੰਜ ਦੇ ਸੋਨਭੱਦਰ ’ਚ ਸ਼ਾਮ 4:30 ‘ਤੇ ਜਨਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਹ ਸ਼ਾਮ 6 ਵਜੇ ਗਾਜ਼ੀਪੁਰ ਪਹੁੰਚਣਗੇ। ਉਥੇ ਉਹ ਰੋਡ ਸ਼ੋਅ ਕਰਨਗੇ।
ਹਿੰਦੂਸਥਾਨ ਸਮਾਚਾਰ