Jharkhand: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੁਮਕਾ ‘ਚ ਭਾਜਪਾ ਉਮੀਦਵਾਰ ਸੀਤਾ ਸੋਰੇਨ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਸਿੱਧੋ ਕਾਨ੍ਹੋਂ ਅਤੇ ਚਾਂਦ ਭੈਰਵ ਵਰਗੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ ਕਿਹਾ ਕਿ ਇਹ ਬਹਾਦਰ ਸ਼ਹੀਦਾਂ ਦੀ ਧਰਤੀ ਹੈ। ਇੱਥੇ ਇਕੱਠਾ ਹੋਇਆ ਠਾਠਾਂ ਮਾਰਦਾ ਇਕੱਝ ਦੱਸਦਾ ਹੈ ਕਿ ਸਾਡੀ ਸਰਕਾਰ ਇੱਕ ਵਾਰ ਫਿਰ ਆ ਰਹੀ ਹੈ।
ਮੋਦੀ ਨੇ ਜੇ.ਐੱਮ.ਐੱਮ.-ਕਾਂਗਰਸ ‘ਤੇ ਹਮਲਾ ਬੋਲਦਿਆਂ ਹੋਏ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਦੁਬਾਰਾ ਸੱਤਾ ‘ਚ ਆਉਣਾ ਚਾਹੁੰਦੀਆਂ ਹਨ ਤਾਂ ਕਿ ਉਹ ਘੁਟਾਲੇ ਕਰ ਸਕਣ। ਅੱਜ ਇਹ ਸਾਰੀਆਂ ਪਾਰਟੀਆਂ ਝਾਰਖੰਡ ਨੂੰ ਲੁੱਟਣ ਵਿੱਚ ਲੱਗੀਆਂ ਹੋਈਆਂ ਹਨ। ਅੱਜ ਇੱਥੋਂ ਦੀ ਚਰਚਾ ਸੁੰਦਰ ਪਹਾੜਾਂ ਕਾਰਨ ਨਹੀਂ, ਸਗੋਂ ਨੋਟਾਂ ਦੇ ਪਹਾੜਾਂ ਕਾਰਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 4 ਜੂਨ ਤੋਂ ਬਾਅਦ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਹੋਵੇਗੀ। 2014 ਵਿੱਚ ਤੁਸੀਂ ਲੋਕਾਂ ਨੇ ਮੋਦੀ ਨੂੰ ਆਸ਼ੀਰਵਾਦ ਦਿੱਤਾ ਸੀ ਜਦੋਂ ਪੂਰਾ ਦੇਸ਼ ਕਾਂਗਰਸ ਦੇ ਕੁਸ਼ਾਸਨ ਤੋਂ ਤੰਗ ਆ ਚੁੱਕਾ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਐੱਮਐੱਮ ਵਾਲਿਆਂ ਨੇ ਜ਼ਮੀਨ ਹੜੱਪਣ ਲਈ ਆਪਣੇ ਮਾਤਾ-ਪਿਤਾ ਦਾ ਨਾਮ ਬਦਲ ਦਿੱਤਾ। ਹੁਣ ਗਰੀਬਾਂ ਅਤੇ ਆਦਿਵਾਸੀਆਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੇ ਫੌਜ ਦੀ ਜ਼ਮੀਨ ਵੀ ਨਹੀਂ ਛੱਡੀ। ਹੁਣ ਤੁਹਾਨੂੰ ਝਾਰਖੰਡ ਨੂੰ ਇਨ੍ਹਾਂ ਲੋਕਾਂ ਤੋਂ ਆਜ਼ਾਦ ਕਰਵਾਉਣਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਡੀ ਜਮਾਤ ਮੁਸਲਮਾਨਾਂ ਨੂੰ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਐੱਸ.ਸੀ., ਐੱਸ.ਟੀ ਅਤੇ ਓ.ਬੀ.ਸੀ ਦੇ ਰਾਖਵੇਂਕਰਨ ਦੀ ਗੱਲ ਕਰਦਾ ਹਾਂ ਤਾਂ ਉਨ੍ਹਾਂ ਨੂੰ ਮਿਰਚਾਂ ਲੱਗ ਜਾਂਦੀਆਂ । ਜੇਕਰ ਤੁਸੀਂ ਉਨ੍ਹਾਂ ‘ਤੇ ਹਿੰਦੂ-ਮੁਸਲਮਾਨ ਕਰਨ ਦਾ ਦੋਸ਼ ਲਗਾਉਂਦੇ ਹੋ, ਤਾਂ ਉਨ੍ਹਾਂ ਨੂੰ ਮਿਰਚਾ ਲੱਗ ਜਾਂਦੀਆਂ ਹਨ। ਉਲਟਾ ਉਹ ਮੈਨੂੰ ਕਹਿੰਦੇ ਹਨ ਕਿ ਮੈਂ ਹਿੰਦੂ-ਮੁਸਲਿਮ ਕਰ ਰਿਹਾ ਹਾਂ।
ਹਿੰਦੂਸਥਾਨ ਸਮਾਚਾਰ