Pakistan News: ਬਹੁਤ ਸਾਰੇ ਘੱਟ ਗਿਣਤੀ ਪਰਿਵਾਰਾਂ ਨੂੰ ਝੂਠੇ ਇਲਜ਼ਾਮਾਂ ਵਿੱਚ ਫੱਸਾ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਰਹੀ ਹੈ। ਈਸ਼ਨਿੰਦਾ ਦੇ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਤੋਂ ‘ਬਦਲਾ’ ਲਿਆ ਜਾਂਦਾ ਹੈ।
ਭਾਰਤ ਦੇ ਗੁਆਂਢੀ ਦੇਸ਼ ਮੁਹੰਮਦ ਅਲੀ ਜਿੰਨਾਹ ਦੇ ਗਰੀਬ ਦੇਸ਼ ਵਿਚ ਧਾਰਮਿਕ ਕੱਟੜਵਾਦ ਕਿੰਨਾ ਪ੍ਰਚਲਿਤ ਹੈ ਇਹ ਉਥੋਂ ਦਾ ਈਸ਼ਨਿੰਦਾ ਕਾਨੂੰਨ ਦਰਸਾਉਂਦਾ ਹੈ। ਇਸ ਘਿਨਾਉਣੇ ਕਾਨੂੰਨ ਦੀ ਆੜ ਵਿੱਚ ਪਾਕਿਸਤਾਨ ਵਿੱਚ ਹਿੰਦੂਆਂ, ਈਸਾਈਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਉੱਤੇ ਤਸ਼ੱਦਦ ਹੱਦ ਤੋਂ ਵੱਧ ਕੀਤੀ ਜਾ ਰਹੀ ਹੈ। ਜੇਕਰ ਕਿਸੇ ‘ਤੇ ਵੀ ਈਸ਼ਨਿੰਦਾ ਦਾ ਇਲਜ਼ਾਮ ਲੱਗਦਾ ਹੈ, ਤਾਂ ਉਥੋਂ ਦੀ ਪੁਲਸ ਹਰਕਤ ‘ਚ ਆ ਜਾਂਦੀ ਹੈ ਅਤੇ 8 ਸਾਲ ਦੇ ਬੱਚੇ ਤੱਕ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਓਹਨੂੰ ਵੀ ਜੇਲ ‘ਚ ਬੰਦ ਕੀ ਦਿੱਤਾ ਜਾਂਦਾ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਜਿਹੇ ਅਣਮਨੁੱਖੀ ਕਾਨੂੰਨਾਂ ਵਿਰੁੱਧ ਆਵਾਜ਼ ਉਠਾਈ ਹੈ। ਕਮਿਸ਼ਨ ਨੇ ਕਾਨੂੰਨ ਅਤੇ ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ।
ਬੀਤੇ ਸ਼ਨੀਵਾਰ ਨੂੰ ਪੰਜਾਬ ਦੇ ਸਰਗੋਧਾ ‘ਚ ਧਾਰਮਿਕ ਕੱਟੜਪੰਥੀਆਂ ਦੀ ਭੀੜ ਨੇ ਜਿਸ ਤਰੀਕੇ ਨਾਲ ਇਕ ਈਸਾਈ ਪਰਿਵਾਰ ‘ਤੇ ਹਮਲਾ ਕਰਕੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਇਕ 70 ਸਾਲਾ ਵਿਅਕਤੀ ਦੀ ਹੱਤਿਆ ਕਰ ਦਿੱਤੀ, ਉਸ ਦੇ ਸੰਦਰਭ ‘ਚ ਹਿਊਮਨ ਰਾਈਟਸ ਫੋਕਸ ਪਾਕਿਸਤਾਨ ਨਾਂਅ ਦੀ ਸੰਸਥਾ ਨੇ ਕਿਹਾ ਹੈ ਕਿ ਐੱਸ. ਇਕ ਈਸਾਈ ਜੁੱਤੀ ਫੈਕਟਰੀ ਦੇ ਇਸਾਈ ਮਾਲਕ ਅਤੇ ਉਸ ਦੇ ਪੁੱਤਰ ‘ਤੇ ਕੁਰਾਨ ਦੇ ਪੰਨੇ ਪਾੜਨ ਦਾ ਦੋਸ਼ ਲਗਾ ਕੇ ਜਿਸ ਤਰ੍ਹਾਂ ਨਾਲ ਹਿੰਸਾ ਕੀਤੀ ਗਈ, ਉਹ ਨਿੰਦਣਯੋਗ ਹੈ। ਅੱਗੇ ਇਸ ਸੰਗਠਨ ਨੇ ਈਸ਼ਨਿੰਦਾ ਦੇ ਨਿਯਮਾਂ ਵਿੱਚ ਬਦਲਾਅ ਦੀ ਮੰਗ ਉਠਾਈ।
ਦਰਅਸਲ 25 ਮਈ ਸ਼ਨੀਵਾਰ ਨੂੰ ਪੰਜਾਬ ਸੂਬੇ ਦੇ ਸਰਗੋਧਾ ਜ਼ਿਲ੍ਹੇ ਦੀ ਮੁਜਾਹਿਦ ਕਾਲੋਨੀ ’ਚ ਕੁਰਾਨ ਦੀ ‘ਬੇਅਦਬੀ’ ਦੇ ਦੋਸ਼ ਵਿਚ ਕੱਟੜਪੰਥੀ ਇਸਲਾਮਵਾਦੀਆਂ ਦੀ ਅਗਵਾਈ ਹੇਠ ਇੱਕ ਭੀੜ ਨੇ ਈਸਾਈ ਪਰਿਵਾਰ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟਗਿਣਤੀ ਭਾਈਚਾਰੇ ਦੇ ਘੱਟੋ-ਘੱਟ ਦੋ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਇਕ ਮੌਲਵੀ ਨੇ ਹਿੰਸਕ ਭੀੜ ਨੂੰ ਭੜਕਾਇਆ ਤੇ ਭੀੜ ਨੇ ਨਜ਼ੀਰ ਦੇ ਘਰ ‘ਤੇ ਹਮਲਾ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ। ਹਿੰਸਕ ਭੀੜ ‘ਚ ਵੱਡੀ ਗਿਣਤੀ ‘ਚ ਜਨੂੰਨੀ ਤੇ ਸ਼ਰਾਰਤੀ ਨੌਜਵਾਨ ਵੀ ਸ਼ਾਮਲ ਸਨ।
ਦੂਜੇ ਪਾਸੇ ਮਸੀਹ ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਨੇ ਕੁਰਾਨ ਦੇ ਪੰਨੇ ਪਾੜ ਕੇ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਦੀ ਫੈਕਟਰੀ ਦੇ ਸਾਹਮਣੇ ਰੱਖ ਦਿੱਤੇ ਸਨ। ਇਸੇ ਗੱਲ ਦੀ ਆੜ ਲੈਕੇ ਕੁਝ ਲੋਕਾਂ ਨੇ ਭੀੜ ਇਕੱਠੀ ਕਰ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਭੀੜ ਨੇ ਨਜ਼ੀਰ ਮਸੀਹ, ਸੁਲਤਾਨ ਮਸੀਹ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੇਰਹਿਮੀ ਨਾਲ ਕੁੱਟਿਆ। ਜਦੋਂ ਉਹਨਾਂ ਨੂੰ ਹਸਪਤਾਲ ਲੈਕੇ ਜਾ ਰਹੇ ਸਨ ਤਾਂ ਉਸ ਸਮੇਂ ਭੀੜ ਨੇ ਐਂਬੂਲੈਂਸ ‘ਤੇ ਵੀ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ 70 ਸਾਲਾਂ ਇਕ ਈਸਾਈ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ।
ਜਦੋਂ ਹਿਊਮਨ ਰਾਈਟਸ ਫੋਕਸ ਪਾਕਿਸਤਾਨ ਦੀ ਟੀਮ ਇਸ ਘਟਨਾ ਦੀ ਜਾਂਚ ਕਰਨ ਅਤੇ ਮਦਦ ਦੇਣ ਲਈ ਉੱਥੇ ਪਹੁੰਚੀ। ਟੀਮ ਨੇ ਕਿਹਾ ਕਿ ਸਿਰਫ ਈਸਾਈ ਪਰਿਵਾਰ ਨੂੰ ਹੀ ਨਹੀਂ, ਬਲਕਣ ਕਈ ਘੱਟ ਗਿਣਤੀਆਂ ਦੇ ਪਰਿਵਾਰਾਂ ਨੂੰ ਝੂਠੇ ਇਲਜ਼ਾਮਾਂ ‘ਚ ਫੱਸਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। ਈਸ਼ਨਿੰਦਾ ਦੇ ਝੂਠੇ ਦੋਸ਼ ਲਾ ਕੇ ਉਨ੍ਹਾਂ ਤੋਂ ‘ਬਦਲਾ’ ਲਿਆ ਜਾਂਦਾ ਹੈ। ਸਰਗੋਧਾ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ। ਹਿਊਮਨ ਰਾਈਟਸ ਫੋਕਸ ਪਾਕਿਸਤਾਨ ਨੇ ਮਸੀਹ ਪਰਿਵਾਰ ਅਤੇ ਹੋਰ ਘੱਟ ਗਿਣਤੀਆਂ ਲਈ ਸੁਰੱਖਿਆ ਅਤੇ ਨਿਆਂ ਦੀ ਮੰਗ ਕੀਤੀ ਹੈ।
ਇਸ ਮੌਕੇ “ਹਿਊਮਨ ਰਾਈਟਸ ਫੋਕਸ ਪਾਕਿਸਤਾਨ ਦੇ ਪ੍ਰਧਾਨ ਨਵੀਦ ਨੇ ਈਸ਼ਨਿੰਦਾ ਕਾਨੂੰਨ ਵਿੱਚ ਬਦਲਾਅ ਦੀ ਮੰਗ ਕਰਦਿਆਂ ਕਿਹਾ ਕਿ ਹਮਲੇ ਤੋਂ ਪਹਿਲਾਂ ਪੁਲੀਸ ਨੂੰ ਸੂਚਿਤ ਕਿਉਂ ਨਹੀਂ ਕੀਤਾ ਜਾਂਦਾ? ਇਲਜ਼ਾਮ ਦੀ ਸਹੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ? ਭੀੜ ਨੂੰ ਹਿੰਸਾ ਕਰਨ ਦਾ ਮੌਕਾ ਕਿਉਂ ਮਿਲਦਾ ਹੈ?” ਨਵੀਦ ਨੇ ਈਸ਼ਨਿੰਦਾ ਕਾਨੂੰਨ ਦੇ ਪੀੜਤਾਂ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਨਵੀਦ ਅਨੁਸਾਰ, ਨਜ਼ੀਰ ਅਤੇ ਸੁਲਤਾਨ ਮਸੀਹ ‘ਤੇ ਈਸ਼ਨਿੰਦਾ ਦੇ ਝੂਠੇ ਦੋਸ਼ ਲਗਾਏ ਗਏ ਹਨ। ਅਜਿਹਾ ਹੋਣ ਤੋਂ ਰੋਕਣ ਲਈ ਨੀਤੀ ਵਿੱਚ ਬਦਲਾਅ ਜ਼ਰੂਰੀ ਹੈ।