Rajkot Fire: ਗੁਜਰਾਤ ਦੇ ਰਾਜਕੋਟ ‘ਚ ਕਾਲਾਵੜ ਰੋਡ ਸਥਿਤ ਟੀਆਰਪੀ ਗੇਮ ਜ਼ੋਨ ਹਾਦਸੇ ‘ਚ 28 ਲੋਕਾਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਦੋ ਪੁਲਿਸ ਮੁਲਾਜ਼ਮਾਂ ਸਮੇਤ ਕੁੱਲ ਸੱਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਪਹਿਲਾਂ ਹੀ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ ਸਨ। ਇਸ ਤੋਂ ਪਹਿਲਾਂ ਗੇਮ ਜ਼ੋਨ ਦੇ ਸੰਚਾਲਕਾਂ ਸਮੇਤ ਛੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਾਜਕੋਟ ਗੇਮ ਜ਼ੋਨ ਘਟਨਾ ‘ਤੇ ਸੂਬਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਘਟਨਾ ਲਈ ਰਾਜਕੋਟ ਮਿਉਂਸਪਲ ਕਾਰਪੋਰੇਸ਼ਨ (ਆਰਐਮਸੀ) ਦੇ ਅਸਿਸਟੈਂਟ ਟਾਊਨ ਪਲਾਨਰ ਗੌਤਮ ਡੀ ਜੋਸ਼ੀ, ਅਸਿਸਟੈਂਟ ਇੰਜੀਨੀਅਰ ਜੈਦੀਪ ਚੌਧਰੀ, ਡਿਪਟੀ ਐਗਜ਼ੀਕਿਊਟਿਵ ਇੰਜੀਨੀਅਰ ਪਾਰਸ ਐਮ ਕੋਠੀਆ, ਰਾਜਕੋਟ ਮਿਊਂਸੀਪਲ ਕਾਰਪੋਰੇਸ਼ਨ ਦੇ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਸਟੇਸ਼ਨ ਅਫਸਰ ਰੋਹਿਤ ਵਿਗੋਰਾ, ਡਿਪਟੀ ਆਰ ਐਂਡ ਬੀ ਵਿਭਾਗ ਦੇ ਇੰਜਨੀਅਰ ਐਮਆਰ ਸੁਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਪੁਲਿਸ ਵਿਭਾਗ ਦੇ ਦੋ ਸੀਨੀਅਰ ਪੀਆਈ ਐਨਆਈ ਰਾਠੌੜ ਅਤੇ ਰਾਜਕੋਟ ਤਹਿਸੀਲ ਪੁਲਿਸ ਦੇ ਵੀਆਰ ਪਟੇਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਤਵਾਰ ਰਾਤ ਨੂੰ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਗਾਂਧੀਨਗਰ ਵਿੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਤੋਂ ਬਾਅਦ ਹੀ ਮੁਅੱਤਲੀ ਦੀ ਕਾਰਵਾਈ ਦਾ ਖਾਕਾ ਤਿਆਰ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ