Love Jihad/Uttrakhand: ਉੱਤਰਾਖੰਡ (Uttrakhand)ਦੇ ਹਲਦਵਾਨੀ ਤੋਂ ਲਵ ਜੇਹਾਦ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ। ਜਿੱਥੇ ਮੁਸਲਿਮ ਵਿਅਕਤੀ ਸੈਫ ਨੇ ਸੁਖਜਿੰਦਰ ਬਣ ਕੇ ਹਿੰਦੂ ਲੜਕੀ ਨੂੰ ਫੱਸਾਇਆ। ਲਾਲਕੁਆਂ ਥਾਣਾ ਖੇਤਰ ਦੇ ਇਕ ਹੋਟਲ ‘ਚ ਮੁਸਲਿਮ ਲੜਕੇ ਸੈਫ ਅਤੇ ਹਿੰਦੂ ਲੜਕੀ ਨੂੰ ਹਿੰਦੂ ਸੰਗਠਨ ਦੇ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਫੜਿਆ ਹੈ। ਦੱਸਿਆ ਜਾਂਦਾ ਹੈ ਕਿ ਸੈਫ ਨੇ ਹੋਟਲ ‘ਚ ਸੁਖਜਿੰਦਰ ਸਿੰਘ ਦੇ ਨਾਂਅ ਦੀ ਫਰਜ਼ੀ ਆਈ.ਡੀ. ਦਿੱਤੀ ਸੀ।
ਦਸ ਦਇਏ ਕਿ ਨੌਜਵਾਨ ਦਾ ਅਸਲੀ ਨਾਂ ਸੈਫ ਅਲੀ ਹੈ ਜੋ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਹੈ। ਹੋਟਲ ਦਾ ਕਮਰਾ ਬੁੱਕ ਕਰਨ ਲਈ ਉਸ ਨੇ ਸੁਖਜਿੰਦਰ ਸਿੰਘ ਦੇ ਨਾਂਅ ’ਤੇ ਆਪਣੀ ਆਈਡੀ ਪਰੂਫ਼ ਵਜੋਂ ਦਿੱਤਾ ਸੀ। ਜਾਣਕਾਰੀ ਮੁਤਾਬਕ ਸੈਫ ਨੇ ਖੁਦ ਨੂੰ ਹਿੰਦੂ ਦਸ ਕੇ ਇੱਕ ਹਿੰਦੂ ਲੜਕੀ ਨੂੰ ਪ੍ਰੇਮ ਜਾਲ ਵਿੱਚ ਫਸਾਇਆ ਸੀ।ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਹਿੰਦੂ ਲੜਕੀ ਨੂੰ ਬੁਲੇਟ ਮੋਟਰਸਾਈਕਲ ‘ਤੇ ਲੈ ਕੇ ਆਇਆ ਸੀ। ਲੜਕੀ ਦਿਨੇਸ਼ਪੁਰ ਥਾਣਾ ਖੇਤਰ ਦੀ ਦੱਸੀ ਜਾਂਦੀ ਹੈ। ਪੁੱਛਗਿੱਛ ਦੌਰਾਨ ਹਿੰਦੂ ਲੜਕੀ ਨੂੰ ਪਤਾ ਲੱਗਾ ਕਿ ਉਹ ਜਿਸ ਵਿਅਕਤੀ ਨਾਲ ਆਈ ਸੀ, ਉਹ ਹਿੰਦੂ ਨਹੀਂ ਸਗੋਂ ਮੁਸਲਮਾਨ ਸੀ।
ਫਿਲਹਾਲ ਪੁਲਿਸ ਪੂਰੇ ਮਾਮਲੇ ‘ਚ ਮੁਸਲਿਮ ਨੌਜਵਾਨ ਅਤੇ ਹਿੰਦੂ ਲੜਕੀ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਲਾਲਕੂਆਂ ਰੇਲਵੇ ਸਟੇਸ਼ਨ ਚੌਰਾਹੇ ‘ਤੇ ਸਥਿਤ ਇਕ ਹੋਟਲ ‘ਚ ਮੁਸਲਿਮ ਨੌਜਵਾਨ ਅਤੇ ਹਿੰਦੂ ਲੜਕੀ ਦੇ ਆਉਣ ਦੀ ਸੂਚਨਾ ਮਿਲਣ ‘ਤੇ ਹਿੰਦੂ ਸੰਗਠਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਅਤੇ ਲੜਕੀ ਨੂੰ ਕਾਬੂ ਕਰ ਲਿਆ।
ਮੌਕੇ ‘ਤੇ ਪੁੱਜੇ ਹਿੰਦੂਵਾਦੀ ਸੰਗਠਨ ਦੇ ਨੇਤਾ ਕਮਲ ਮੁਨੀ ਨੇ ਕਿਹਾ ਕਿ ਜਿਸ ਤਰੀਕੇ ਇਕ ਖਾਸ ਭਾਈਚਾਰੇ ਦੇ ਨੌਜਵਾਨ ਨੇ ਆਪਣਾ ਨਾਂਅ ਬਦਲ ਕੇ ਇੱਕ ਹਿੰਦੂ ਲੜਕੀ ਨੂੰ ਹੋਟਲ ਵਿੱਚ ਲੇ ਕੇ ਪਹੁੰਚਿਆ। ਆਈ ਡੀ ਪਰੂਫ ਨਾਲ ਛੇੜਛਾੜ ਕਰਕੇ ਖੁਦ ਨੂੰ ਹੋਟਲ ਵਿਚ ਕਮਰਾ ਲਿਆ। ਅਜਿਹੇ ਨੌਜਵਾਨ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਪੂਰੇ ਮਾਮਲੇ ਸਬੰਧੀ ਥਾਣਾ ਲਾਲੜੂ ਦੇ ਇੰਚਾਰਜ ਦਿਨੇਸ਼ ਫਰਤਿਆਲ ਦਾ ਕਹਿਣਾ ਹੈ ਕਿ ਨੌਜਵਾਨ ਅਤੇ ਲੜਕੀ ਬਾਲਗ ਹਨ। ਲੜਕੀ ਦੇ ਪਰਿਵਾਰ ਨੂੰ ਬੁਲਾਇਆ ਗਿਆ। ਬਾਅਦ ‘ਚ ਲੜਕੀ ਦੇ ਪਰਿਵਾਰ ਵਾਲੇ ਬਿਨਾਂ ਕੋਈ ਸ਼ਿਕਾਇਤ ਦਿੱਤੇ ਉਸ ਨੂੰ ਉਥੋਂ ਲੈ ਗਏ, ਜਦਕਿ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਟਲ ਵੱਲੋਂ ਆਈਡੀ ਪਰੂਫ਼ ਦੀ ਤਸਦੀਕ ਨਹੀਂ ਕੀਤੀ ਗਈ, ਇਸ ਲਈ ਹੋਟਲ ਸੰਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਹਿੰਦੁਸਥਾਨ ਸਮਾਚਾਰ